ਜਲੰਧਰ :20 ਨਵੰਬਰ ( ਪਰਮਿੰਦਰ ਸਿੰਘ ) ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਫੈਡਰਲ ਕੌਂਸਲ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਪ ਸ ਸ ਫ ਦੇ ਬਲਾਕ ਰੁੜਕਾ ਕਲਾਂ ਦਾ ਚੋਣ ਅਜਲਾਸ ਪਿੰਡ ਬੰਡਾਲਾ ਮੰਜਕੀ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕੁਲਵੰਤ ਰਾਮ ਰੁੜਕਾ, ਬਲਬੀਰ ਸਿੰਘ,ਮਨੋਜ ਕੁਮਾਰ ਸਰੋਏ,ਬਲਵਿੰਦਰ ਕੁਮਾਰ, ਓਮ ਪ੍ਰਕਾਸ਼ ਸਿਮਰਨਜੀਤ ਕੌਰ ਪਾਸਲਾ ਅਤੇ ਜਸਵੀਰ ਕੌਰ ਬੰਡਾਲਾ ਨੇ ਸਾਂਝੇ ਤੌਰ ਤੇ ਕੀਤੀ। ਅਜਲਾਸ ਦਾ ਉਦਘਾਟਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਚਰਚਾ ਕਰਦਿਆਂ ਕਿਹਾ ਕਿ ਇਹਨਾਂ ਨੀਤੀਆਂ ਨੂੰ ਜਥੇਬੰਦਕ ਢੰਗ ਨਾਲ ਮੋੜਾ ਦਿੱਤਾ ਜਾ ਸਕਦਾ ਹੈ।ਉਹਨਾ ਨੇ ਕਿਹਾ ਕਿ ਅੱਜ ਜਿੱਥੇ ਆਪਣੇ ਆਪਣੇ ਵਿਭਾਗਾਂ ਨੂੰ ਬਚਾਉਣ ਅਤੇ ਆਪਣੀਆ ਮੰਗਾਂ ਨੂੰ ਮਨਵਾਉਣ ਲਈ ਵਿਭਾਗੀ ਸੰਘਰਸ਼ ਕਰਨ ਦੀ ਲੋੜ ਹੈ, ਉੱਥੇ ਸਾਂਝੇ ਤੌਰ ਤੇ ਸੰਘਰਸ਼ ਦੀ ਜ਼ਿਆਦਾ ਲੋੜ ਹੈ। ਇਸ ਅਜਲਾਸ ਨੂੰ ਨਿਰਮੋਲਕ ਸਿੰਘ ਹੀਰਾ,ਮਨੋਜ ਕੁਮਾਰ ਸਰੋਏ,ਬਲਵਿੰਦਰ ਕੁਮਾਰ, ਬੂਟਾ ਰਾਮ ਅਕਲਪੁਰ,ਹਰੀ ਰਾਮ, ਰਤਨ ਸਿੰਘ ਸਰਬਜੀਤ ਸਿੰਘ, ਸਿਮਰਨਜੀਤ ਕੌਰ ਪਾਸਲਾ,ਜਸਵਿੰਦਰ ਕੌਰ, ਲਖਵਿੰਦਰ ਕੌਰ, ਪਰਮਜੀਤ ਕੌਰ ਅਤੇ ਕੁਲਦੀਪ ਕੌਰ ਨੇ ਵੀ ਸੰਬੋਧਨ ਕੀਤਾ। ਅਜਲਾਸ ਦੇ ਅਖੀਰ ਵਿੱਚ ਪ ਸ ਸ ਫ ਬਲਾਕ ਰੁੜਕਾ ਕਲਾਂ ਦੀ ਪੁਰਾਣੀ ਕਮੇਟੀ ਭੰਗ ਕਰਕੇ ਦੁਬਾਰਾ ਨਵੀਂ ਬਲਾਕ ਕਮੇਟੀ ਚੁਣੀ ਗਈ। ਜਿਸ ਅਨੁਸਾਰ ਪ੍ਰਧਾਨ- ਬਲਵੀਰ ਸਿੰਘ,ਮੀਤ ਪ੍ਰਧਾਨ- ਕੁਲਵੰਤ ਰਾਮ ਰੁੜਕਾ, ਕੁਲਵੀਰ ਕੁਮਾਰ ਜਸਬੀਰ ਕੌਰ ਬੰਡਾਲਾ, ਜਨਰਲ ਸਕੱਤਰ -ਓਮ ਪ੍ਰਕਾਸ਼ , ਸਹਾਇਕ ਸਕੱਤਰ- ਰਾਜ ਕੁਮਾਰ, ਕੈਸ਼ੀਅਰ- ਸਿਮਰਨਜੀਤ ਕੌਰ ਪਾਸਲਾ, ਸਹਾਇਕ ਕੈਸ਼ੀਅਰ -ਸਰਬਜੀਤ ਸਿੰਘ, ਪ੍ਰੈੱਸ ਸਕੱਤਰ- ਸੂਰਜ ਪ੍ਰਕਾਸ਼,ਸਹਾਇਕ ਪ੍ਰੈਸ ਸਕੱਤਰ – ਜਸਵਿੰਦਰ ਸਾਂਪਲਾ, ਜਥੇਬੰਦਕ ਸਕੱਤਰ -ਮਨੋਜ ਕੁਮਾਰ ਸਰੋਏ, ਸਹਾਇਕ ਜਥੇਬੰਦਕ ਸਕੱਤਰ – ਮੌਟੀ ਕੁਮਾਰ, ਗੁਰਗਿਆਨ ਸਿੰਘ ਅਤੇ ਅਜੇ ਕੁਮਾਰ,ਸਲਾਹਕਾਰ -ਤੀਰਥ ਸਿੰਘ ਬਾਸੀ, ਕਮੇਟੀ ਮੈਂਬਰ ਅਸ਼ੋਕ ਕੁਮਾਰ, ਰਾਜਿੰਦਰ ਦਾਦੂਵਾਲ, ਰਾਜ ਕੁਮਾਰ, ਬਲਜੀਤ ਕੁਮਾਰ, ਪ੍ਰਵੀਨ ਕੁਮਾਰੀ,ਜਸਵਿੰਦਰ ਕੌਰ, ਕੁਲਦੀਪ ਕੌਰ, ਲਖਵਿੰਦਰ ਕੌਰ,ਪਰਮਜੀਤ ਕੌਰ, ਜਸਵਿੰਦਰ ਕੌਰ ਢੇਸੀ ਆਦਿ ਚੁਣੇ ਗਏ।
