ਗੋਪ ਅਸ਼ਟਮੀ ਦਾ ਤਿਉਹਾਰ ਗਊਸ਼ਾਲਾ ਭਾਦਸੋਂ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ

ਗੋਪ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਗਊਸ਼ਾਲਾ ਭਾਦਸੋਂ ਵਿਖੇ ਮਨਾਇਆ ਗਿਆ ਜਿਸ ਵਿਚ ਵਿਧਾਇਕ ਸਰਦਾਰ ਗੁਰਦੇਵ ਸਿੰਘ (ਦੇਵ ਮਾਨ) ਐਮ ਐਲ ਏ ਨਾਭਾ ਉਹਨਾਂ ਦੀ ਧਰਮ ਪਤਨੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਵਿਧਾਇਕ ਦੇਵਮਾਨ ਨਾਭਾ ਦੀ ਪੂਰੀ ਟੀਮ ਵੀ ਹਾਜਰ ਰਹੀ। ਗਊਸ਼ਾਲਾ ਕਮੇਟੀ ਵਲੋਂ ਗੁਰਦੇਵ ਸਿੰਘ ਦੇਵ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਤੇ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਚਰਨਜੀਤ ਸ਼ਰਮਾ ਜੀ ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ ਭਾਦਸੋਂ, ਸਾਬਕਾ ਪ੍ਰਧਾਨ ਦਰਸ਼ਨ ਕੁਮਾਰ ਕੌੜਾ ਨਗਰ ਪੰਚਾਇਤ ਦਫਤਰ ਭਾਦਸੋਂ, ਨਰਿੰਦਰ ਕੁਮਾਰ ਜੋਸ਼ੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਭਾਦਸੋਂ, ਮਹੰਤ ਸ਼ਿਵ ਲਾਲ, ਜਸਵਿੰਦਰ ਕੌਰ ਭੁੱਲਰ, ਮਨਦੀਪ ਕੌਰ ਚਾਸਵਾਲ, ਡਿੰਪਲ ਭਾਦਸੋਂ, ਸ਼੍ਰੀ ਦਰਸ਼ਨ ਪੁਰੀ ਜੀ ਮਹਾਰਾਜ ਖੰਨੇ ਵਾਲੇ ਬਾਈ ਜੀ ਸਤਿਸੰਗ ਅਤੇ ਕੀਰਤਨ ਨਾਲ ਸਭ ਨੂੰ ਨਿਹਾਲ ਕੀਤਾ ਅਤੇ ਵਿਧਾਇਕ ਦੇਵਮਾਨ ਵਲੋਂ ਵੀ ਭਜਨ ਸੁਣਾਇਆ ਗਿਆ। ਸਾਰਿਆਂ ਨੇ ਕੀਰਤਨ ਦਾ ਖੂਬ ਆਨੰਦ ਮਾਣਿਆ ਅਤੇ ਗਉ ਮਾਤਾ ਦਾ ਆਸ਼ੀਰਵਾਦ ਲਿਆ। 

ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼

Leave a Comment