ਕਿਹਾ: ਨਵੇਂ ਸਿਸਟਮ ਨਾਲ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ
ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਐਕਸਰੇ ਦੇ ਨਵੇਂ ਸੀਆਰ ਸਿਸਟਮ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਡਿਪਟੀ ਮੈਡੀਕਲ ਅਫ਼ਸਰ ਡਾ.ਸਰੀਤਾ, ਸੀਨੀਅਰ ਮੈਡੀਕਲ ਅਫ਼ਸਰ ਡਾ.ਕੇਡੀ ਸਿੰਘ ਅਤੇ ਡਾ.ਸਿਮਰਨ ਆਦਿ ਮੌਜੂਦ ਸਨ। ਸ੍ਰੀ ਰਾਏ ਨੇ ਕਿਹਾ ਕਿ ਹਸਪਤਾਲ ਵਿਚ ਐਕਸਰਾ ਕਰਨ ਦਾ ਸਿਸਟਮ ਕੇਵਲ ਇਕ ਮਸ਼ੀਨ ਤੇ ਹੀ ਨਿਰਭਰ ਕਰਦਾ ਸਲੀ ਜਦੋ ਕਿ ਲੋਡ ਜਿਆਦਾ ਪੈਣ ਨਾਲ ਮਸੀਨ ਰੁਕ ਜਾਦੀ ਸੀ ਅਤੇ ਮਰੀਜਾਂ ਨੂੰ ਮੁਸਕਲ ਆਉਂਦੀ ਸੀ। ਡਾਕਟਰਾਂ ਵਲੋਂ ਇਸ ਸਮੱਸਿਆ ਨੂੰ ਧਿਆਨ ਵਿਚ ਲਿਆਉਂਣ ਤੋਂ ਬਾਅਦ ਉਨ੍ਹਾਂ ਪਹਿਲ ਦੇ ਅਧਾਰ ‘ਤੇ ਗੈਸ ਪਲਾਂਟ ਚੋਰਵਾਲਾ ਦੇ ਸਹਿਯੋਗ ਨਾਲ ਹੱਲ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਸਪਤਾਲ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਨਮੂਨੇ ਦਾ ਹਸਪਤਾਲ ਬਣਾਇਆ ਜਾਵੇਗਾ ਤਾਂ ਜੋਂ ਮਰੀਜਾਂ ਨੂੰ ਦੂਰ ਦੁਰਾਡੇ ਦੂਜੇ ਹਸਪਤਾਲਾਂ ਵਿਚ ਨਾ ਜਾਣਾ ਪਵੇ। ਡਾ.ਕੇਡੀ ਸਿੰਘ ਅਤੇ ਡਾ.ਸਿਮਰਨ ਬਾਲੀ ਨੇ ਸ੍ਰੀ ਰਾਏ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮਸੀਨ ਦੇ ਲੱਗਣ ਨਾਲ ਮਰੀਜਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਚੀਫ਼ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਰਮੇਸ ਕੁਮਾਰ ਸੋਨੂੰ, ਕੁਲਵਿੰਦਰ ਸਿੰਘ ਡੇਰਾ, ਬਲਦੇਵ ਸਿੰਘ ਭੱਲਮਾਜਰਾ, ਬਲਵੀਰ ਸੋਢੀ, ਅਮਰੀਕ ਸਿੰਘ ਬਾਲਪੁਰ ਅਤੇ ਸਿਕੰਦਰ ਸਿੰਘ ਬਹਿਲੋਲਪੁਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਵਿਧਾਇਕ ਲਖਬੀਰ ਸਿੰਘ ਰਾਏ ਮਸ਼ੀਨ ਦੀ ਘੁੰਡ ਚੁਕਾਈ ਉਪਰੰਤ ਗਲਬਾਤ ਕਰਦੇ ਹੋਏ।
ਫ਼ੋਟੋ ਕੈਪਸਨ: ਵਿਧਾਇਕ ਲਖਬੀਰ ਸਿੰਘ ਰਾਏ ਨਵੀ ਮਸੀਨ ਦੀ ਘੁੰਡ ਚੁਕਾਈ ਕਰਦੇ ਹੋਏ।