ਪ੍ਰੈਸ ਨੋਟ
ਏਐਸਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵਲੋਂ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਦੋ ਪੀ.ਓ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। (1) ਮੁਕੱਦਮਾ ਨੰਬਰ 669 ਮਿਤੀ 26-12-2022 ਜੁਰਮ 13- A/3/67 G. Act ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਭਗੌੜੇ ਦੋਸ਼ੀ ਸੋਨੂੰ ਪੁੱਤਰ ਚੂੰਨੀ ਲਾਲ ਵਾਸੀ ਮਕਾਨ ਨੰਬਰ ਡੀ-3/2495, ਗਲੀ ਨੰਬਰ 01 ਭੂਤਨਪੂਰਾ ਢੱਪਈ ਇਸਲਾਮਾਬਾਦ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ, ਇਸਨੂੰ ਮਾਨਯੋਗ ਕੋਰਟ ਵੱਲੋ ਮਿਤੀ 11.10.2024 ਨੂੰ P.O ਕਰਾਰ ਦਿੱਤਾ ਸੀ, ਅਤੇ (2) ਮੁਕੱਦਮਾ ਨੰਬਰ 189 ਮਿਤੀ 24-08-2018 ਜੁਰਮ 379, 411 IPC ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਭਗੌੜੇ ਦੋਸ਼ੀ ਸੰਦੀਪ ਸਿੰਘ ਉਰਫ ਦਲੇਰਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁਹੱਲਾ ਚੁੱਪ ਸ਼ਾਹ, ਗੁਰੂ ਕੀ ਵਡਾਲੀ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਇਸਨੂੰ ਮਾਨਯੋਗ ਕੋਰਟ ਵੱਲੋ ਮਿਤੀ 11.10.2024 ਨੂੰ PO ਕਰਾਰ ਦਿੱਤਾ ਸੀ।