ਪੰਜਾਬ ਇਲੈਕਸ਼ਨ ਕੁਇਜ-2025 ਪ੍ਰਤੀਯੋਗਤਾ ਲਈ ਰਜਿਸਟਰੇਸ਼ਨ 17 ਜਨਵਰੀ ਤੱਕ

ਜ਼ਿਲ੍ਹਾ ਪੱਧਰੀ ਆਨ ਲਾਈਨ ਇਲੈਕਸ਼ਨ ਕੁਇਜ ਮੁਕਾਬਲਾ 19 ਜਨਵਰੀ ਨੂੰ

 

ਸ਼੍ਰੀ ਮੁਕਤਸਰ ਸਾਹਿਬ (ਅਵਤਾਰ ਮਰਾੜ੍ਹ)ਹਰਬੰਸ ਸਿੰਘ ਚੋਣ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਦਰਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2025 ਨੂੰ ਮਨਾਇਆ ਜਾ ਰਿਹਾ ਹੈ।ਉਹਨਾਂ ਅੱਗੇ ਦੱਸਿਆ ਕਿ ਵੋਟਰਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਵੋਟਰਾਂ ਦੀ ਸਮੂਲੀਅਤ ਵੋਟਿੰਗ ਪ੍ਰਕਿਰਿਆ ਵਿੱਚ ਯਕੀਨੀ ਬਣਾਉਣ ਲਈ ਰਾਜ ਪੱਧਰ ਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ” ਪੰਜਾਬ ਇਲੈਕਸ਼ਨ ਕੁਇਜ-2025 ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਪ੍ਰਤੀਯੋਗਤਾ ਵਿੱਚ ਆਨ ਲਾਇਨ ਅਤੇ ਆਫ ਲਾਇਨ ਮਾਧਿਅਮ ਰਾਹੀਂ ਭਾਗ ਲਿਆ ਜਾ ਸਕਦਾ ਹੈ ਆਨਲਾਈਨ ਰਜਿਸਟਰੇਸ਼ਨ 17 ਜਨਵਰੀ ਤੱਕ ਹੋਵੇਗੀ, ਆਨ ਲਾਇਨ ਪ੍ਰਤੀਯੋਗਤਾ ਮੁਕਾਬਲੇ 19 ਜਨਵਰੀ ਨੂੰ ਹੋਣਗੇ, ਜਦਕਿ ਰਾਜ ਪੱਧਰ ਆਫ ਲਾਈਨ ਮੁਕਾਬਲਾ 24 ਜਨਵਰੀ ਨੂੰ ਲੁਧਿਆਣਾ ਵਿੱਚ ਹੋਵੇਗਾ । ਪਹਿਲਾ ਸ਼ੁਰੂਆਤੀ ਰਾਊਂਡ ਆਨ ਲਾਇਨ ਮਾਧਿਅਮ ਰਾਹੀਂ ਹੋਵੇਗਾ, ਜਿਸ ਵਿੱਚ ਜ਼ਿਲ੍ਹਾ ਪੱਧਰੀ ਵਿਜੇਤਾ ਚੁਣਿਆ ਜਾਵੇਗਾ, ਦੂਜਾ ਅਤੇ ਫਾਈਨਲ ਰਾਊਂਡ ਆਫ ਲਾਇਨ ਮਾਧਿਅਮਾ ਰਾਹੀਂ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ 23 ਜਿਲ੍ਹਿਆਂ ਦੇ ਉਮੀਦਵਾਰਾਂ ਵਿੱਚੋਂ 03 ਵਿਜੇਤਾ ਘੋਸ਼ਿਤ ਕੀਤੇ ਜਾਣੇ ਹਨ ਅਤੇ ਉਹਨਾ ਨੂੰ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2025 ਨੂੰ ਇਨਾਮ ਵੰਡੇ ਜਾਣਗੇ ਅਤੇ ਸਨਮਾਨਿਤ ਕੀਤਾ ਜਾਵੇਗਾ।

Leave a Comment