ਸ੍ਰੀ ਰਾਮ ਲਲਾ ਦੀ ਮੂਰਤੀ ਦਾ ਪਹਿਲਾ ਸਥਾਪਨਾ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਰਾਣਾ ਮੁਨਸ਼ੀਰਾਮ ਸਰਵਹਿਤਕਾਰੀ ਵਿਦਿਆ ਮੰਦਰ ਵਿੱਚ ਸ੍ਰੀ ਰਾਮ ਲਲਾ ਦੀ ਮੂਰਤੀ ਦਾ ਪਹਿਲਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਇਸ ਮੌਕੇ ਵਧਾਈ ਦਿੰਦੇ ਹੋਏ ਸ੍ਰੀ ਰਾਮ ਚੰਦਰ ਦੇ ਜੀਵਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ, ਗਰੀਬ ਜਰੂਰਤਮੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਉਪ ਪ੍ਰਿੰਸੀਪਲ ਪ੍ਰੀਤੀ ਨੇ ਬੱਚਿਆਂ ਨੂੰ ਰਾਮ ਮੰਦਰ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਸਮਾਰਟ ਕਲਾਸ ਰਾਹੀਂ ਭਜਨ ਸੁਣਾਇਆ। ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪ੍ਰੇਮ-ਪਰਿਵਰਤਨਸ਼ੀਲ ਘਟਨਾ ਹੈ। ਰਾਮ ਜਨਮ ਭੂਮੀ ਦੇ ਪਵਿੱਤਰ ਸਥਾਨ ’ਤੇ ਬਣਾਇਆ ਗਿਆ, ਇਸ ਮੰਦਰ ਦਾ ਬਹੁਤ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ। ਇਸ ਮੌਕੇ ਵਾਈਸ ਪਿੰਸੀਪਲ ਪ੍ਰੀਤੀ, ਹਰਮਨ, ਨੀਰੂ, ਚਾਹਤ, ਅਨੀਤਾ, ਜੋਤੀ, ਕੋਮਲ ਅਤੇ ਜ਼ੀਨਤ ਨੇ ਵੀ ਵਿਚਾਰ ਪੇਸ ਕੀਤੇ।

ਫੋਟੋ ਕੈਪਸ਼ਨ: ਸ੍ਰੀ ਰਾਮ ਲਲਾ ਦੀ ਮੂਰਤੀ ਦਾ ਪਹਿਲਾ ਸਥਾਪਨਾ ਦਿਵਸ ਮਨਾਏ ਜਾਣ ਦਾ ਦ੍ਰਿਸ਼।

Leave a Comment