ਪਿਮਟ ‘ਚ ਲੋਹੜੀ ਦਾ ਤਿਉਂਹਾਰ ਮਨਾਇਆ

ਮੰਡੀ ਗੋਬਿੰਦਗੜ੍ਹ, (ਅਜੇ ਕੁਮਾਰ): ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਕੈਂਪਸ ਵਿਖੇ ਲੋਹੜੀ ਮਨਾਈ ਗਈ। ਇਸ ਦਾ ਉਦਘਾਟਨ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ ਅਤੇ ਸਟਾਫ ਮੈਂਬਰਾਂ ਨੇ ਇਕੱਠੇ ਲੋਹੜੀ ਬਾਲ ਕੇ ਕੀਤਾ। ਸ੍ਰੀ ਸੇਖੋਂ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਇਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਵਲੋ ਲੋਕ ਗੀਤ, ਲੋਕ ਤੱਥ, ਪੰਜਾਬੀ ਲੋਕ ਨਾਚ ਭੰਗੜਾ ਆਦਿ ਪੇਸ ਕੀਤੇ ਗਏ। ਸਮਾਰੋਹ ਦੀ ਸਮਾਪਤੀ ’ਸੁੰਦਰ ਮੁੰਡਰੀਏ’ ਵਰਗੇ ਰਵਾਇਤੀ ਗੀਤਾਂ ਨਾਲ ਹੋਈ। ਲੋਹੜੀ ਦਾ ਤਿਉਹਾਰ ਮਨਾਉਣ ਵਿੱਚ ਸਾਰਿਆਂ ਨੇ ਬਹੁਤ ਅਨੰਦ ਲਿਆ।

ਫੋਟੋ ਕੈਪਸ਼ਨ: ਪਿਮਟ ‘ਚ ਲੋਹੜੀ ਮਨਾਏ ਜਾਣ ਦਾ ਦ੍ਰਿਸ਼।

Leave a Comment