ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਸਮਾਜ ਸੇਵੀ ਕਾਰਜ ਸ਼ਲਾਘਾਯੋਗ-ਰਮਿੰਦਰ ਸਿੰਘ

ਮੰਡੀ ਗੋਬਿੰਦਗੜ੍ਹ, (ਅਜੇ ਕੁਮਾਰ): ਸਮਾਜ ਸੇਵੀ ਸੰਸਥਾਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋ ਲੋੜਵੰਦ ਅਪਾਹਿਜਾ ਨੂੰ ਟਰਾਈਸਾਇਕਲ ਅਤੇ ਵੀਲ੍ਹ ਚੇਅਰ ਦੇਣ ਲਈ ਸੁਸਾਇਟੀ ਦੇ ਬ੍ਰਾਚ ਦਫਤਰ ਨੇੜੇ ਲਾਲ ਬੱਤੀ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ-ਮਹਿਮਾਨ ਵਜੋਂ ਪਹਿਲੀ ਆਈਆਰਬੀ, ਪਟਿਆਲਾ ਦੇ ਕਮਾਂਡੈਟ ਰਮਿੰਦਰ ਸਿੰਘ ਨੇ ਸਿਰਕਤ ਕੀਤੀ। ਉਨ੍ਹਾਂ ਸੁਸਾਇਟੀ ਦੇ ਕਾਰਜ਼ਾਂ ਦੀ ਸਲਾਘਾ ਕਰਦਿਆ ਕਿਹਾ ਕਿ ਲੋੜਵੰਦਾ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ ਹੈ। ਸੁਸਾਇਟੀ ਆਪਣੇ ਮੈਂਬਰਾਂ ਵਲੋਂ ਦਿੱਤੇ ਗਏ ਦਸਬੰਧ ਨਾਲ ਹੀ ਸਮੇ ਸਮੇੇ ‘ਤੇੇ ਸਮਾਜ ਅੰਦਰ ਰਹਿਦੇ ਲੋੜਵੰੰਦ, ਬੇਸਹਾਰਾ, ਦੁਖੀਆਂ ਗਰੀਬਾਂ ਦੀ ਨਿਰਸਵਾਰਥ ਮਦਦ ਕਰਦੀ ਆ ਰਹੀ ਹੈ ਜੋਂ ਬਾਕੀ ਸਮਾਜ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਭਵਿਖ ਵਿਚ ਵੀ ਇਹ ਕਾਰਜ਼ ਜਾਰੀ ਰਖਣ ਦੀ ਅਪੀਲ ਕੀਤੀ। ਉਨ੍ਹਾਂ 5 ਲੋੜਵੰਦ ਅਪਾਹਜਾਂ ਨੂੰ ਵੀਲ੍ਹ ਚੇਅਰ ਅਤੇ 2 ਨੂੰ ਟਰਾਈਸਾਇਕਲ ਦਿੱਤੇ, ਜਿਨ੍ਹਾਂ ਵਿੱਚ ਜਸਮੀਤ ਕੌਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਮਮਤਾ ਰਾਣੀ ਵਾਸੀ ਸੰਤ ਨਗਰ, ਸਵਰਨ ਕੋਰ ਵਾਸੀ ਪਿੰਡ ਬਰਾਸ, ਵਿਕਾਸ ਵਾਸੀ ਪਿੰਡ ਅੰਬੇਮਾਜਰਾ, ਜਸਵਿੰਦਰ ਕੌਰ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਵੀਲ੍ਹ ਚੇਅਰ ਅਤੇ ਹਰਬੰਸ ਸਿੰਘ ਪਿੰਡ ਮਾਲੋਵਾਲ, ਸੋਨੀ ਦੇਵੀ ਵਾਸੀ ਸੁਭਾਸ ਨਗਰ ਮੰਡੀ ਗੋਬਿੰਦਗੜ੍ਹ ਨੂੰ੍ਹ ਟਰਾਈਸਾਇਕਲ ਦਿਤੇ। ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਪੈ੍ਰਸ ਸਕੱਤਰ ਅਸੋਕ ਚੋਪੜਾ, ਮੈਬਰ ਬਹਾਦਰ ਸਿੰਘ, ਗੁਰਬਚਨ ਸਿੰਘ, ਅਜੇ ਅਗਰਵਾਲ, ਸੁਖਦੇਵ ਸਿੰਘ ਸੁੱਖਾ, ਰਜਿੰਦਰ ਕਪਲਿਸ, ਗੋਬਿੰਦ ਸਿੰਘ, ਡਾ. ਯਸਪਾਲ ਸਿੰਘ, ਹਰਚਰਨ ਸਿੰਘ ਨਾਗਰਾ, ਕਮਲੇਸ ਕੁਮਾਰ, ਯਾਦਵਿੰਦਰ ਸਿੰਘ ਕੰਗ, ਕਮਲਜੀਤ ਸਿੰਘ ਅਤੇ ਪੰਡਿਤ ਰਾਮ ਕਰਨ ਸ਼ਰਮਾਂ ਨੇ ਸੁਸਾਇਟੀ ਵਲੋਂ ਕੀਤੇ ਕਾਰਜ਼ਾਂ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਜਰੂੁਰਤਮੰਦ ਪ੍ਰੀਵਾਰਾਂ ਦੀਆ ਲੜਕੀਆਂ ਦੇ ਵਿਆਹ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ ਮੁਫ਼ਤ ਸਿਲਾਈ ਸੈਂਟਰ, ਅਪਾਹਜਾ ਨੂੰ ਟਰਾਈਸਾਇਕਲ, ਜਰੂੁਰਤਮੰਦ ਮਰੀਜ਼ਾ ਨੂੰ ਖੂਨ ਦਾਨ, ਵਿਧਵਾ ਅੋਰਤਾ ਨੂੰ ਸਿਲਾਈ ਮਸ਼ੀਨਾਂ, ਜਰੂੁਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਫੀਸਾਂ, ਜਰੂੁਰਤਮੰਦਾ ਨੂੰ ਦਵਾਈਆਂ, ਕਾਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਅਤੇ ਠੰਡੇ ਪਾਣੀ ਦੇ ਕੁੱਲਰ ਆਦਿ ਕਾਰਜ਼ ਕਰਵਾਏ ਜਾਦੇ ਹਨ। ਉਨ੍ਹਾਂ ਜਰੂਰਤਮੰਦ ਪ੍ਰੀਵਾਰ ਨੂੰ ਲੜਕੀ ਦੇ ਵਿਆਹ ਦੀ ਤਰੀਕ ਰੱਖਣ ਤੋ ਪਹਿਲਾ ਸੁਸਾਇਟੀ ਦੇ ਬ੍ਰਾਚ ਦਫਤਰ ਵਿਖੇ ਸੰਪਰਕ ਕਰਨ ਲਈ ਕਿਹਾ ਤਾਂ ਜੋਂ ਉਨ੍ਹਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾ ਸਕੇੇ।

ਫੋਟੋ ਕੈਪਸਨ: ਲੋੜਵੰਦਾ ਨੂੰ ਟਰਾਈਸਾਇਕਲ ਅਤੇ ਵੀਲ੍ਹ ਚੇਅਰ ਦਿੰਦੇ ਹੋਏ ਕਮਾਂਡੈਟ ਰਮਿੰਦਰ ਸਿੰਘ, ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਅਤੇ ਹੋਰ।

Leave a Comment