ਕਾਂਗਰਸ ਦਫ਼ਤਰ ‘ਚ ਸਵਰਗੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਰਵਾਇਆ ਸ਼ਰਧਾਜਲੀ ਸਮਾਗਮ
ਅਮਲੋਹ, (ਅਜੇ ਕੁਮਾਰ): ਕਾਂਗਰਸ ਦਫ਼ਤਰ ਅਮਲੋਹ ਵਿੱਚ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਵਿੱਚ ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਰਧਾਜਲੀ ਭੇਟ ਕਰਨ ਲਈ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ‘ਚ ਹਲਕੇ ਦੇ ਪੰਚ, ਸਰਪੰਚ, ਕੌਂਸਲਰ, ਸੰਮਤੀ ਮੈਬਰ ਅਤੇ ਪਤਵੰਤਿਆਂ ਨੇ ਸਿਰਕਤ ਕੀਤੀ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦ ਪਾਠ ਦੇ ਭੋਗ ਪਾਏ ਗਏ। ਇਕਤਰਤਾ ਨੂੰ ਸੰਬੋਧਨ ਕਰਦਿਆ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਇਕ ਮਹਾਨ ਪ੍ਰਭਾਵਸਾਲੀ ਸਖਸ਼ੀਅਤ ਦੇ ਮਾਲਕ ਸਨ। ਉਨ੍ਹਾਂ ਦੇਸ਼ ਦੀ ਤਰੱਕੀ ਵਿੱਚ ਵੱਡਮੁਲਾ ਯੋਗਦਾਨ ਪਾਇਆ। ਉਨ੍ਹਾਂ ਕਈ ਲੋਕ ਭਲਾਈ ਸਕੀਮਾਂ ਲਿਆਦੀਆਂ ਜਿਨ੍ਹਾਂ ਵਿਚ ਗਰੀਬਾਂ ਲਈ ਮਨਰੇਗਾ, ਆਟਾ ਦਾਲ ਅਤੇ ਕਿਸਾਨੀ ਕਰਜੇ ਮਾਫ਼ ਕਰਕੇ ਡੁੱਬਦੀ ਕਿਸਾਨੀ ਨੂੰ ਸਹਾਰਾ ਦਿੱਤਾ। ਦੇਸ਼ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸ ਮੌਕੇ ਸਾਬਕਾ ਚੋਣ ਕਮਿਸ਼ਨਰ ਡਾ.ਮਨੋਹਰ ਸਿੰਘ ਗਿਲ ਦੀ ਲੜਕੀ ਗੌਰੀ ਗਿੱਲ, ਡਾ. ਮਨੋਹਰ ਸਿੰਘ, ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਐਕਟਿੰਗ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਸੀਨੀਅਰ ਆਗੂ ਡਾ. ਜੋਗਿੰਦਰ ਸਿੰਘ ਮੈਣੀ, ਡਾ.ਮਨਮੋਹਨ ਕੌਂਸਲ, ਮਹਿਲਾ ਕਾਂਗਰਸ ਦੀ ਨੀਲਮ ਰਾਣੀ, ਗੰਗਾ ਪੁਰੀ,ਨੀਟੂ ਸਿੰਘੀ, ਸਾਬਕਾ ਸਰਪੰਚ ਰਸਪਿੰਦਰ ਸਿੰਘ ਮੁੱਢੜ੍ਹੀਆਂ, ਗੁਰਪ੍ਰੀਤ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਰਜਿੰਦਰ ਬਿੱਟੂ, ਸੰਮਤੀ ਮੈਬਰ ਬਿੱਕਰ ਸਿੰਘ ਦੀਵਾ, ਬਲਵੀਰ ਸਿੰਘ ਮਿੰਟੂ, ਹੈਪੀ ਪਜਨੀ, ਹੈਪੀ ਸੇਢਾ, ਜਗਤਾਰ ਸਿੰਘ ਫਰਜੂਲਾਪੁਰ, ਅਮਨਦੀਪ ਸਿੰਘ ਰਾਜਗੜ੍ਹ ਛੰਨਾ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਕੁਲਵਿੰਦਰ ਸਿੰਘ, ਸਿਵ ਕੁਮਾਰ ਗਰਗ, ਜਗਵੀਰ ਸਿੰਘ ਬਡਾਲੀ, ਸੁੱਖਾ ਖੁੰਮਣਾ, ਰਾਜਾ ਰਾਮ, ਜਗਤਾਰ ਸਿੰਘ ਤੰਗਰਾਲਾ, ਜਗਦੀਸ਼ ਸਿੰਘ ਦੀਸ਼ਾ ਸੌਟੀ, ਜਸਪਾਲ ਸਿੰਘ ਜੱਗਾ, ਹਰਦੀਪ ਸਿੰਘ ਮਹਿਮੂਦਪੁਰ, ਡਾ. ਹਰਿੰਦਰ ਸਿੰਘ ਸਾਹੀ, ਰਾਕੇਸ਼ ਕੁਮਾਰ ਗੋਗੀ, ਸ਼ਸ਼ੀ ਭੂਸ਼ਨ, ਦਿਨੇਸ਼ ਗੋਇਲ, ਮਨੀਸ਼ ਗੋਇਲ, ਜਗਜੀਵਨ ਰਾਮ ਗਰਗ, ਅਸਵਨੀ ਕੁਮਾਰ ਗੋਇਲ, ਜਸਵੰਤ ਰਾਏ ਸ਼ਰਮਾ, ਪ੍ਰਦੀਪ ਸ਼ਰਮਾ, ਹਰਪ੍ਰੀਤ ਸਿੰਘ ਗੁਰਧਨਪੁਰ, ਡਾ.ਜਵਾਹਰ ਲਾਲ, ਗੁਰਮੇਲ ਸਿੰਘ ਮਸ਼ਾਲ, ਗੁਰਮੀਤ ਸਿੰਘ ਟਿੱਬੀ, ਲਖਵਿੰਦਰ ਸਿੰਘ ਲਾਡਪੁਰ, ਕੁਲਦੀਪ ਸਿੰਘ ਦੀਪਾ ਮਹਿਮੂਦਪੁਰ, ਸਾਬਕਾ ਸਰਪੰਚ ਰਣਧੀਰ ਸਿੰਘ ਮਾਨਗੜ੍ਹ, ਜਗਤਾਰ ਸਿੰਘ ਮਾਨਗੜ੍ਹ, ਜੱਗੀ ਬੜੈਚਾਂ, ਰਾਜਵਿੰਦਰ ਸਿੰਘ ਘੁਟੀਡ, ਸਿਕੰਦਰ ਸਿੰਘ ਮਹਿਮੂਦਪੁਰ ਅਤੇ ਅਮਲੋਹ ਦਫਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਕੈਬਿਨਟ ਮੰਤਰੀ ਰਣਦੀਪ ਸਿੰਘ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
ਫੋਟੋ ਕੈਪਸ਼ਨ: ਸਮਾਗਮ ਵਿਚ ਸ਼ਾਮਲ ਕਾਂਗਰਸ ਵਰਕਰ ਅਤੇ ਸੰਗਤਾ।