ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਾਈਂ ਮੰਦਿਰ ਸਰਹਿੰਦ ਦੇ ਵਿਹੜੇ ਵਿੱਚ 19ਵੇਂ ਮੂਰਤੀ ਸਥਾਪਨਾ ਸਮਾਗਮ ਵਿੱਚ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੈ ਜਿਸ ਵਿਚ ਹਰ ਧਰਮ ਨੂੰ ਆਪਣੇ ਰੀਤੀ ਰਿਵਾਜਾਂ ਮੁਤਾਬਕ ਸਮਾਗਮ ਕਰਨ ਦੀ ਖੁੱਲ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਮਿਲ ਜੁਲ ਕੇ ਪ੍ਰੋਗਰਾਮ ਕੀਤੇ ਜਾਦੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਹਰ ਸੰਭਵ ਮਦਦ ਦਾ ਵੀ ਭਰੋਸਾ ਦਿਤਾ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਨਿਰਮਲ ਸਿੰਘ ਸੀੜਾ, ਗੁਰਚਰਨ ਸਿੰਘ ਬਲੱਗਣ, ਐਡਵੋਕੇਟ ਰਜੇਸ਼ ਉੱਪਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਉੱਪਲ, ਸਾਈਂ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪੈਟਰਨ ਪ੍ਰੇਮ ਚੰਦ ਸ਼ਾਹੀ, ਚੇਅਰਪਰਸਨ ਮਧੂ ਮਹਿੰਦਰੂ, ਡਾਇਰੈਕਟਰ ਸੰਦੀਪ ਸੂਦ, ਪ੍ਰਧਾਨ ਰਜੇਸ਼ ਕੁਮਾਰ ਢੰਡ, ਮੀਤ ਪ੍ਰਧਾਨ ਐਡਵੋਕੇਟ ਸੁੰਦਰ ਲਾਲ, ਬਾਨਿਸ਼ ਭਾਰਦਵਾਜ, ਐਡਵੋਕੇਟ ਹਿਤੇਸ਼ ਘੱਈ, ਖਜ਼ਾਨਚੀ ਭੁਪਿੰਦਰ ਸਿੰਘ, ਮੈਨੇਜਰ ਦਰਸ਼ਨ ਜਿੰਦਲ, ਡਾ. ਦੀਪਕ ਅਚਾਰਿਆ, ਤਰੁਣ ਸ਼ਾਹੀ, ਸੰਜੀਵ ਸ਼ਰਮਾ, ਐਡਵੋਕੇਟ ਨਰਿੰਦਰ ਸ਼ਰਮਾ ਅਤੇ ਵਿਨੋਦ ਕੁਮਾਰ ਸੂਦ ਆਦਿ ਨੇ ਵਿਚਾਰ ਪੇ ਕੀਤੇ।
*ਫੋਟੋ ਕੈਪਸ਼ਨ: ਸਾਈਂ ਮੰਦਿਰ ਸਰਹਿੰਦ ਦੇ ਪ੍ਰਬੰਧਕ ਪ੍ਰਧਾਨ ਰਜੇਸ਼ ਢੰਡ ਤੇ ਪੁਜਾਰੀ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਮਹਿਮਾਨਾਂ ਦਾ ਸਿਰਪਾਓ ਅਤੇ ਸਾਈਂ ਬਾਬਾ ਦੀ ਤਸਵੀਰ ਨਾਲ ਸਨਮਾਨ ਕਰਦੇ ਹੋਏ।*