ਫ਼ਤਹਿਗੜ੍ਹ ਸਾਹਿਬ,
ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਇਕ ਬਿਆਨ ਵਿਚ ਕਿਹਾ ਕਿ 2 ਦਸੰਬਰ ਨੂੰ ਹੋਏ ਹੁਕਮਨਾਮਿਆ ਦੀ ਅਵੱਗਿਆ ਕਰਕੇ ਕੁਝ ਸ਼ਰਾਰਤੀ ਤੇ ਗੈਰ ਸਿਧਾਤਹੀਣ ਲੋਕਾਂ ਵੱਲੋਂ ਖ਼ਾਲਸਾ ਪੰਥ ਦੀ ਕੌਮਾਂਤਰੀ ਆਨ-ਸਾਨ ਨੂੰ ਠੇਸ ਪਹੁੰਚਾਉਣ ਅਤੇ ਮੀਰੀ-ਪੀਰੀ ਦੇ ਸਿਧਾਂਤ ਅਤੇ ਮਰਿਯਾਦਾਵਾ ਦੀ ਤੋਹੀਨ ਕਰਨ ਦੇ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ ਜਿਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਹੀ ਸਮੇ ਉਤੇ ਸਿੱਖ ਮਰਿਯਾਦਾਵਾ ਅਨੁਸਾਰ ਐਕਸਨ ਨਾ ਹੋਣਾ ਵੀ ਕੁਝ ਹੱਦ ਤੱਕ ਜਿੰਮੇਵਾਰ ਹੈ ਕਿਉਂਕਿ 2 ਦਸੰਬਰ ਦੇ ਹੋਏ ਹੁਕਮਨਾਮਿਆ ਨੂੰ ਉਨ੍ਹਾਂ ਨੂੰ ਕੋਈ ਢਿਲ ਨਹੀਂ ਦੇਣੀ ਚਾਹੀਦੀ ਸੀ ਕਿਉਂਕਿ ਫ਼ੈਸਲਿਆਂ ਉਪਰੰਤ ਇਨ੍ਹਾਂ ਆਗੂਆਂ ਵਿਚੋ ਹੀ 7 ਮੈਬਰੀ ਭਰਤੀ ਕਮੇਟੀ ਬਣਾਉਣ ਦੀ ਕੋਈ ਦਲੀਲ ਨਹੀ ਸੀ ਬਣਦੀ। ਉਨ੍ਹਾਂ ਸਿੰਘ ਸਾਹਿਬਾਨ ਵੱਲੋਂ 28 ਨੂੰ ਰੱਖੀ ਮੀਟਿੰਗ ਤੋਂ ਪਹਿਲਾ ਸਮੁੱਚੇ ਸਿੰਘ ਸਾਹਿਬਾਨ ਨੂੰ ਕੌਮ ਨੂੰ ਭੰਬਲਭੂਸੇ ਵਿਚੋ ਦ੍ਰਿੜਤਾ ਅਤੇ ਮੀਰੀ ਪੀਰੀ ਦੇ ਮਹਾਨ ਸਿਧਾਤਾਂ ਦੀ ਅਗਵਾਈ ਹੇਠ ਕੌਮੀ ਭਾਵਨਾਵਾ ਅਨੁਸਾਰ ਫੈਸਲਾ ਕਰਕੇ ਕੌਮ ਦੇ ਉੱਚੇ ਸੁੱਚੇ ਮਨੁੱਖਤਾ ਪੱਖੀ ਇਖਲਾਕ ਉਤੇ ਆਏ ਬੱਦਲਾਂ ਨੂੰ ਸਾਫ ਕਰਨ ਦੀ ਅਤਿ ਸੰਜ਼ੀਦਾ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਦਲੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਬਣਾਈ 7 ਮੈਬਰੀ ਭਰਤੀ ਕਮੇਟੀ ਨੂੰ ਅਪ੍ਰਵਾਨ ਕਰਕੇ ਆਪਣੇ ਤੌਰ ਤੇ ਕਮੇਟੀਆ ਬਣਾ ਕੇ ਭਰਤੀ ਸੁਰੂ ਕਰਨ ਦੀ ਗੁਸਤਾਖੀ ਕੀਤੀ ਤਾਂ ਉਸ ਸਮੇ ਹੀ ਸਿੰਘ ਸਾਹਿਬਾਨ ਨੂੰ ਐਮਰਜੈਸੀ ਇਕੱਤਰਤਾ ਬੁਲਾ ਕੇ ਹੁਕਮਨਾਮਿਆ ਦੀ ਤੋਹੀਨ ਕਰਨ ਵਾਲੀ ਲੀਡਰਸਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਸਖਤ ਚੇਤਾਵਨੀ ਦਿੰਦੇ ਹੋਏ 2-3 ਦਿਨ ਦਾ ਵਕਫਾ ਦੇ ਕੇ ਕਾਰਵਾਈ ਕਰਨੀ ਵੀ ਬਣਦੀ ਸੀ ਅਤੇ ਇਨ੍ਹਾਂ ਨੂੰ ਪੰੰਥ ਵਿਚੋ ਛੇਕੇ ਜਾਣ ਦੇ ਹੁਕਮ ਵੀ ਜਥੇਦਾਰ ਸਾਹਿਬਾਨ ਵੱਲੋ ਕੀਤੇ ਜਾ ਸਕਦੇ ਸਨ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਵਿਚ ਆਉਦੇ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੂੰ ਇਸ ਸੰਕਟ ਦੀ ਘੜੀ ਵਿਚ ਦ੍ਰਿੜਤਾ ਅਤੇ ਗੁਰੂ ਮਰਿਯਾਦਾ ਅਨੁਸਾਰ ਫੈਸਲੇ ਕਰਦੇ ਹੋਏ ਉਨ੍ਹਾਂ ਨੂੰ ਲਾਗੂ ਕਰਕੇ ਕੌਮ ਨੂੰ ਸੰਕਟ ਦੀ ਘੜੀ ਵਿਚੋ ਸਰੂਖਰ ਕਰਨ ਦੇ ਨਾਲ-ਨਾਲ ਮੀਰੀ ਪੀਰੀ ਦੇ ਮਹਾਨ ਤਖਤ ਦੀ ਸੰਸਾਰਿਕ ਮਾਣ ਸਨਮਾਨ ਨੂੰ ਕਾਇਮ ਰਖਣਾ ਚਾਹੀਦਾ ਹੈ।
ਫੋਟੋ ਕੈਪਸ਼ਨ: ਇਕਬਾਲ ਸਿੰਘ ਟਿਵਾਣਾ