ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਸ੍ਰੀ ਵਿਸ਼ਵਕਰਮਾ ਸਮਾਜ ਭਲਾਈ ਸਭਾ (ਰਜ਼ਿ) ਫਤਹਿਗੜ੍ਹ ਸਾਹਿਬ ਵੱਲੋਂ ਸਮਾਜ ਸਭਾ ਦਾ 2025 ਦਾ ਸਲਾਨਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵਕਰਮਾ ਸਮਾਜ ਹਰ ਸਾਲ ਦੋ ਦਿਨ ਬਾਬਾ ਵਿਸ਼ਵਕਰਮਾਂ ਜੀ ਦਾ ਪ੍ਰਗਟ ਦਿਵਸ 17 ਸਤੰਬਰ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ ਦਿਵਸ 5 ਮਈ ਨੂੰ ਮਨਾਉਂਦਾ ਹੈ ਅਤੇ ਸਮਾਜ ਤੇ ਲੋੜਵੰਦਾਂ ਦੀ ਬਿਹਤਰੀ ਤੇ ਜਾਗਰੂਕ ਕਰਨ ਲਈ ਸੈਮੀਨਾਰ ਤੇ ਤਰਕ ਭਰਪੂਰ ਪ੍ਰੋਗ੍ਰਾਮ ਕਰਾਉਂਦਾ ਹੈ। ਉਨ੍ਹਾ ਦੱਸਿਆ ਕਿ ਕਿਰਤੀ ਸਮਾਜ ਅੱਜ ਦੇ ਅਧੁਨਿਕ ਯੁੱਗ ਵਿੱਚ ਬੇਚੈਨ ਹੈ ਕਿਉਂ ਕਿ ਨਵੀ ਟੈਕਨੋਲੋਜੀ ਦੇ ਨਾਲ ਉਨ੍ਹਾ ਨੂੰ ਪਿਤਾ ਪੁਰਖੀ ਕਿੱਤਾ ਖੁਸਣ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਸਭਾ ਨੇ ਮੰਗ ਕੀਤੀ ਹੈ ਕਿ ਹੱਥੀ ਕਿਰਤ ਕਰਨ ਵਾਲੇ ਕਾਰਖਾਨਿਆ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾਣ ਤਾਂ ਜੋ ਸਾਡਾ ਸਭਿਅਕ ਸਮਾਜ ਪਹਿਚਾਣ ਰੱਖ ਸਕੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੈਲੇਂਡਰ ਵਿੱਚ ਹਰ ਪ੍ਰਕਾਰ ਦੀਆਂ ਛੁੱਟੀਆਂ, ਮੱਸਿਆ, ਪੂਰਨਮਾਸੀ, ਸੰਗਰਾਂਦ ਅਤੇ ਸਮਾਜ ਦੇ ਲੀਡਰਾਂ ਬਾਰੇ ਜਾਣਕਾਰੀ ਦੇ ਕੇ ਵਧੀਆਂ ਉਪਰਾਲਾ ਕੀਤਾ ਹੈ। ਇਸ ਮੌਕੇ ਕਰਮ ਸਿੰਘ ਸਰਹਿੰਦ, ਮਨਜੀਤ ਸਿੰਘ ਫਤਹਿਗੜ੍ਹ ਸਾਹਿਬ, ਕੇਵਲ ਕ੍ਰਿਸ਼ਨ, ਸੁਰਜਨ ਸਿੰਘ, ਹਰਭਜਨ ਸਿੰਘ ਤਰਖਾਣ ਮਾਜਰਾ, ਗੁਰਵਿੰਦਰ ਸਿੰਘ ਤਰਖਾਣ ਮਾਜਰਾ, ਨਰਿੰਦਰ ਸਿੰਘ ਸੋਨੀ ਠੇਕੇਦਾਰ ਸਾਨੀਪੁਰ, ਕੁਲਵੰਤ ਸਿੰਘ ਮੰਡੀ ਗੋਬਿੰਦਗੜ੍ਹ, ਸੁਰਜੀਤ ਸਿੰਘ ਐਡਵੋਕੇਟ ਸਲਾਹਕਾਰ, ਮਨਪ੍ਰੀਤ ਸਿੰਘ, ਸੋਹਿਜਪ੍ਰੀਤ ਸਿੰਘ ਵਿਰਦੀ ਅਤੇ ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸ੍ਰੀ ਵਿਸ਼ਵਕਰਮਾਂ ਸਮਾਜ ਭਲਾਈ ਸਭਾ ਦਾ ਸਲਾਨਾ ਕੈਲੰਡਰ ਜਾਰੀ ਕਰਦੇ ਹੋਏ ਪ੍ਰਧਾਨ ਅਤੇ ਹੋਰ।*