ਲੰਮੇ ਸਮੇਂ ਤੋਂ 35 ’ਚੋਂ 3 ਡਾਕਟਰਾਂ ਸਮੇਤ 17 ਅਸਾਮੀਆਂ ਖਾਲੀ
ਅਮਲੋਹ,(ਅਜੇ ਕੁਮਾਰ)
ਅਮਲੋਹ ਜੋਂ ਕਿ ਰਿਆਸਤ ਨਾਭਾ ਸਮੇਂ ਜਿਲ੍ਹਾ ਹੈਡਕੁਆਟਰ ਰਿਹਾ ਅਤੇ ਮੌਜੂਦਾ ਸਮੇਂ ਸਬ ਡਵੀਜਨ ਹੈਡਕੁਆਟਰ ਹੈ ਪ੍ਰਤੀ ਸਮੇਂ ਦੀਆਂ ਸਰਕਾਰਾਂ ਵਲੋਂ ਸਿਹਤ ਪ੍ਰਤੀ ਬਣਦੀਆਂ ਸਹੂਲਤਾਂ ਨਾ ਦੇਣ ਕਾਰਨ ਮਰੀਜਾਂ ਨੂੰ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਿਊਨਿਟੀ ਹੈਲਥ ਸੈਟਰ ਅਮਲੋਹ ਵਿਚ ਲੰਮੇ ਸਮੇ ਤੋਂ ਡਾਕਟਰਾਂ ’ਤੇ ਹੋਰ ਸਟਾਫ਼ ਦੀ ਘਾਟ ਹੋਣ ਕਾਰਨ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋ ਕਿ ਇਹ ਸਬ ਡਵੀਜਨ ਦੇ 50 ਤੋਂ ਵੱਧ ਪਿੰਡਾਂ ਨਾਲ ਜੁੜਿਆ ਹੋਇਆ ਹੈ। ਹਸਪਤਾਲ ਵਿਚ ਡਾਕਟਰ ਅਤੇ ਸਟਾਫ਼ ਨਾ ਮਿਲਣ ਕਾਰਣ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾ ਵਿਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲ ਵਿੱਚ 17 ਅਸਾਮੀਆ ਖ਼ਾਲੀ ਹਨ ਜਿਨ੍ਹਾਂ ’ਚ ਮੈਡੀਕਲ ਅਫ਼ਸਰ 3. ਨਰਸਿੰਗ ਸਿਸਟਰ 1, ਫਾਰਮਾਸਿਸਟ 2, ਸਟਾਫ਼ ਨਰਸ 1, ਐਮਐਲਟੀ-2 ਦੀ ਇਕ ਤੇ ਦਰਜਾ ਚਾਰ ਦੀਆ 9 ਅਸਾਮੀਆ ਸਾਮਲ ਹਨ। ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਸਥ ਡਵੀਜ਼ਨਲ ਹਸਪਤਾਲ ਵਿਚ ਵਾਧਾ ਤੇ ਨਵੀਨੀਕਰਨ (ਅਪਗ੍ਰੇਡੇਸ਼ਨ) ਕਰਨ ਦਾ ਨੀਂਹ ਪੱਥਰ 14 ਅਗਸਤ 2021 ਨੂੰ ਪੰਜਾਬ ਦੇ ਤਤਕਾਲੀ ਸਹਿਕਾਰਤਾ ਅਤੇ ਜੇਲ੍ਹਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਖਿਆ ਸੀ ਜਿਸ ਦਾ ਕੰਮ ਅੱਜ ਤੱਕ ਸ਼ੁਰੂ ਨਹੀ ਹੋ ਸਕਿਆ। ਸੀਨੀਅਰ ਮੈਡੀਕਲ ਅਫ਼ਸਰ ਲਾਜਿੰਦਰਜੀਤ ਵਰਮਾ ਨੇ ਸੰਪਰਕ ਕਰਨ ਤੇ ਦਸਿਆ ਕਿ ਮਾਮਲਾ ਉਚਅਧਿਕਾਰੀਆਂ ਦੇ ਧਿਆਨ ਵਿਚ ਹੈ ਅਤੇ ਲੋੜੀਦੀ ਕਾਰਵਾਈ ਹੋ ਰਹੀ ਹੈ।
*ਕੀ ਕਹਿੰਦੇ ਹਨ ਸਿਵਲ ਸਰਜਨ:*
ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਹਸਪਤਾਲ ਵਿੱਚ ਮੈਡੀਸਨ, ਬੱਚਿਆਂ, ਔਰਤ ਅਤੇ ਬੇਹੋਸ਼ੀ ਦੇ ਮਾਹਿਰ 4 ਡਾਕਟਰ ਤਾਇਨਾਤ ਹਨ। ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੋਰਾਂ ਸਿਹਤ ਕੇਂਦਰਾਂ ਤੋਂ ਵੀ ਸਮੇਂ ਸਮੇਂ ਤੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਸਿਹਤ ਸੇਵਾਵਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰਾਂ ਦੀ ਵਕੈਂਸੀ ਪੋਜੀਸ਼ਨ ਹਰ ਮਹੀਨੇ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਤਹਿਤ ਜਿਲ੍ਹੇ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਅਮਲੋਹ ਵਿਖੇ ਵੀ ਲਗਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਮੁਸਕਲ ਨਾ ਆਵੇ।
*ਫੋਟੋ ਕੈਪਸ਼ਨ: ਇਲਾਜ਼ ਲਈ ਵਾਰੀ ਦੀ ਉਡੀਕ ਕਰਦੇ ਹੋਏ ਮਰੀਜ਼*