ਫ਼ਤਹਿਗੜ੍ਹ ਸਾਹਿਬ, ਫਰਵਰੀ 20 (ਜਗਜੀਤ ਸਿੰਘ)
ਜ਼ਿਲ੍ਹੇ ਵਿਚ ਮੋਟਰਸਾਇਕਲ ਚੋਰੀ ਦੀਆਂ ਘੱਟਨਾਂਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਈਡੀਬੀਆਈ ਬੈਕ ਅੱਗੇ ਤੋਂ ਵੀ ਇਕ ਹੋਰ ਮੋਟਰਸਾਇਕਲ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਸਮਾਜ ਸੇਵੀ ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜ੍ਹਾ ਨੇ ਦਸਿਆ ਕਿ ਸੁਰਿੰਦਰ ਸਿੰਘ ਵਾਸੀ ਪੰਜੋਲਾ ਆਪਣੇ ਮੋਟਰਸਾਇਕਲ ਨੰਬਰ ਪੀਬੀ39ਈ-8555 ਉਪਰ ਬੈਕ ਵਿਚ ਕੰਮ ਗਿਆ ਸੀ ਜਿਥੋ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਟਰਸਾਇਕਲ ਚੋਰੀ ਕਰ ਲਿਆ। ਉਨ੍ਹਾਂ ਦਸਿਆ ਕਿ ਉਹ ਫ਼ਤਹਿਗੜ੍ਹ ਸਾਹਿਬ ਥਾਣੇ ਵਿਚ ਇਸ ਸਬੰਧੀ ਰਿਪੋਰਟ ਦੇਣ ਲਈ ਗਿਆ ਤਾਂ ਉਥੇ ਹਾਜ਼ਰ ਮੁਲਾਜਮਾਂ ਨੇ ਕਾਰਵਾਈ ਦੀ ਥਾਂ ਉਸ ਦੀ ਚੰਗੀ ਤਰ੍ਹਾਂ ਗਲਬਾਤ ਵੀ ਨਹੀਂ ਸੁਣੀ। ਉਸ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੋਟਰਸਾਇਕਲ ਦੀ ਭਾਲ ਕੀਤੀ ਜਾਵੇ ਅਤੇ ਚੋਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਸਿਆ ਕਿ ਸੀਸੀਟੀਵੀ ਕੈਮਰੇ ਵਿਚ ਮੋਟਰਸਾਇਕਲ ਚੋਰੀ ਕਰਦੇ ਵਿਅਕਤੀ ਦੀ ਫੂਟੇਜ਼ ਵੀ ਮਿਲ ਗਈ ਹੈ।