ਸ੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਵੱਲੋਂ ਕਰਵਾਏ ਜਾਗਰਣ ਵਿੱਚ ਕੀਤੀ ਸਿਰਕਤ
ਅਮਲੋਹ,(ਅਜੇ ਕੁਮਾਰ)
ਸ੍ਰੀ ਗਣਪਤੀ ਯੂਵਾ ਸੰਗਠਨ ਅਮਲੋਹ ਵੱਲੋਂ ਮਹਾਂ-ਸ਼ਿਵਰਾਤਰੀ ਨੂੰ ਮੁੱਖ ਰੱਖ ਕੇ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਇਸ ਲਈ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਜਾਗਰਣ ਦੀ ਜੋਤੀ ਪ੍ਰਚੰਡ ਦੀ ਰਸਮ ਗੁਰਜੀਤ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਸੰਗਠਨ ਦੇ ਸਰਪ੍ਰਸਤ ਵਿੱਕੀ ਮਿੱਤਲ, ਮਹਿੰਦਰਪਾਲ ਲੁਟਾਵਾ, ਵਿੱਕੀ ਡੱਲਾ ਅਤੇ ਪ੍ਰਧਾਨ ਰਾਜਨ ਮਿੱਤਲ ਆਦਿ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਗੁਰਜੀਤ ਸਿੰਘ ਢਿੱਲੋਂ ਅਤੇ ਕੌਂਸਲਰ ਅਤੁੱਲ ਲੁਟਾਵਾ ਆਦਿ ਦਾ ਸਨਮਾਨ ਕੀਤਾ। ਇਸ ਮੌਕੇ ਤੇ ਦੇਰ ਰਾਤ ਤੱਕ ਪ੍ਰਸਿੱਧ ਗਾਇਕ ਮਾਸ਼ਾ ਅਲੀ ਅਤੇ ਅਭਿਜੀਤ ਚੋਪੜਾ ਵੱਲੋਂ ਭਜਨਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ਵਿਚ ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਭਾਜਪਾ ਆਗੂ ਵਿਨੋਦ ਮਿੱਤਲ, ਪ੍ਰ੍ਰਦੀਪ ਗਰਗ, ਪੰਮੀ ਜਿੰਦਲ, ਐਡਵੋਕੇਟ ਅਸ਼ੋਕ ਬਾਂਸਲ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਅਕਾਲੀ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ, ਡਾ. ਅਸ਼ੋਕ ਬਾਤਿਸ, ਵਿਸ਼ਨੂੰ ਜਿੰਦਲ, ਕੌਂਸਲਰ ਜਾਨਵੀ ਸ਼ਰਮਾ, ਗਗਨ ਖੁੱਲਰ, ਸਮਰ ਮਦਾਨ, ਮਨੀ ਮਨਕੋ, ਬੱਬਲੂ ਬੈਂਸ ਅਤੇ ਭੋਲੂ ਸੰਗਰ ਆਦਿ ਮੌਜੂਦ ਸਨ।
*ਫੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਸਨਮਾਨ ਕਰਦੇ ਹੋਏ ਸੰਗਠਨ ਦੇ ਅਹੁੱਦੇਦਾਰ ਅਤੇ ਮੈਬਰ।*
*ਫੋਟੋ ਕੈਪਸਨ: ਜਾਗਰਣ ਦੀ ਜੋਤੀ ਪ੍ਰਚੰਡ ਕਰਦੇ ਹੋਏ ਗੁਰਜੀਤ ਸਿੰਘ ਢਿੱਲੋਂ ਅਤੇ ਹੋਰ।*