*ਐਂਬੂਲੈਂਸ ਮੁਲਾਜਮਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿੱਖੇ ਜ਼ਿਲਾ ਪੱਧਰੀ ਮੀਟਿੰਗ ਕੀਤੀ ਗਈ*
ਮਾਰਚ 7 (ਜਗਜੀਤ ਸਿੰਘ) ਪਿਛਲੇ ਦਿਨੀਂ ਐਂਬੂਲੈਂਸ ਮੁਲਾਜਮਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿੱਖੇ ਜ਼ਿਲਾ ਪੱਧਰੀ ਮੀਟਿੰਗ ਕੀਤੀ ਗਈ
ਜਿਸ ਵਿੱਚ ਮੁਲਾਜਮਾਂ ਨੇ ਵੱਧ ਚੜ ਕੇ ਮੀਟਿੰਗ ਵਿੱਚ ਹਿੱਸਾ ਲਿਆ ਜਿਲਾ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ 108 ਐਮਬੂਲੈਂਸ ਦੇ ਮੁਲਾਜ਼ਮ ਲੋਕਾ ਦੀਆ ਜਾਨਾ ਬਚਾਉਣ ਲਈ ਦਿਨ ਰਾਤ ਹਾਜਰ ਰਹਿਦੇ ਹਨ ਮੀਟਿੰਗ ਵਿੱਚ ਵੱਖ ਵੱਖ ਮੁੱਦਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਹਨਾ ਦਾ ਵੇਰਵਾ ਇਸ ਪ੍ਰਕਾਰ ਹੈ।
1. 108 ਐਂਬੂਲੈਂਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਆਉਣ ਵਾਲਿਆ ਮੁਸਕਲਾ ਦਾ ਹੱਲ ਕਰਨ ਲਈ।
2. ਕਈ ਸਾਲਾ ਤੋਂ ਨਿਗੁਣਿਆ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਾਂ।
3. ਮਾਨ ਸਰਕਾਰ ਦਾ ਵਾਅਦਾ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕੱਢ ਕੇ ਆਊਟਸੌਸਿੰਗ ਮੁਲਾਜਮਾ ਨੂੰ ਆਪਣੇ ਅਧੀਨ ਕੀਤਾ ਜਾਵੇਗਾ ਤਾਂ ਪੰਜਾਬ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ।
4. 108 ਐਂਬੂਲੈਂਸ ਮੁਲਾਜ਼ਮਾਂ ਤੋਂ ਡਿਊਟੀ 12 ਘੰਟੇ ਲਈ ਜਾ ਰਹੀ ਹੈ ਜੋ ਕਿ ਕਿਰਤ ਵਿਭਾਗ ਦੇ ਅਨੁਸਾਰ 8 ਘੰਟੇ ਡਿਊਟੀ ਬਣਦੀ ਹੈ ਜੌ ਕਿ ਕੰਪਨੀ ਸਰੇਆਮ ਮੁਲਾਜਮਾ ਦਾ ਸ਼ੋਸਣ ਕਰ ਰਹੀ ਆ।
5. ਜਨਵਰੀ 2023 ਦੀ ਰਹਿੰਦੀ ਤਨਖਾਹ ਦਿੱਤੀ ਜਾਵੇ ।