ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਬੇਅਦਬੀ ਕਰਨ ਵਾਲਿਆ ਨੂੰ ਕਰਵਾਉਣ ਵਾਲਿਆ ਨੂੰ ਦੋਸ਼ੀਆਂ ਨੂੰ ਬਚਾਉਣ ਵਾਲਿਆ ਨੂੰ ਤੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲਿਆ ਨੂੰ ਤੁਰੰਤ ਗਿਰਫਤਾਰ ਕਰੇ ਭਗਵੰਤ ਮਾਨ ਸਰਕਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਬੇਅਦਬੀ ਕਰਨ ਵਾਲਿਆ ਨੂੰ ਕਰਵਾਉਣ ਵਾਲਿਆ ਨੂੰ ਦੋਸ਼ੀਆਂ ਨੂੰ ਬਚਾਉਣ ਵਾਲਿਆ ਨੂੰ ਤੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲਿਆ ਨੂੰ ਤੁਰੰਤ ਗਿਰਫਤਾਰ ਕਰੇ ਭਗਵੰਤ ਮਾਨ ਸਰਕਾਰ

 

. ਅੱਜ ਮਿਤੀ 12-03-2025 ਨੂੰ ਸ੍ਰੋਮਣੀ ਅਕਾਲੀ ਦਲ ਫਤਹਿ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਦੀ ਸੇਵਾਦਾਰੀ ਹੇਠ ਸਮੂਚੀ ਪਾਰਟੀ ਦੇ 23 ਮੈਂਬਰੀ ਜੱਥੇ ਨੇ ਹਰ ਮਹੀਨੇ ਦੀ ਤਰ੍ਹਾਂ ਸਮੂਚੀ ਮਨੁੱਖਤਾ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ, ਕਰਵਾਉਣ ਅਤੇ ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਵਾਲਿਆ ਅਤੇ ਰਹਿੰਦੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਨ ਜੋ ਸਰਬੱਤ ਖਾਲਸਾ ਵਿੱਚ ਸਿੱਖ ਕੌਮ ਵੱਲੋਂ ਥਾਪੇ ਗਏ ਸਿੰਘ ਸਾਬ੍ਹ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਗਰਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜੂਰੀ ਵਿੱਚ ਬਾਬਾ ਸਤਨਾਮ ਸਿੰਘ ਪ੍ਰਧਾਨ ਧਾਰਮਿਕ ਦਲ ਸ੍ਰੋਮਣੀ ਅਕਾਲੀ ਦਲ ਫਤਹਿ ਵੱਲੋਂ ਅਰਦਾਸ਼ ਬੇਨਤੀ ਕਰਨ ਉਪਰੰਤ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਜੱਥੇ ਦੇ ਸਿੰਘਾਂ ਨੂੰ ਸਿਰੋਪਾਓ ਦੇਣ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਅਤੇ ਇੰਡੀਅਨ ਸਟੇਟ ਨੂੰ ਵੰਗਾਰਦਿਆਂ ਹੋਇਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕਿਸਾਨ ਯੂਨੀਅਨ ਅਮ੍ਰਿਤਸਰ ਦੇ ਪ੍ਰਧਾਨ ਲਖਵੀਰ ਸਿੰਘ ਸੌਟੀ,ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਣੂਕੇ,ਸਕੱਤਰ ਜਰਨਲ ਬਲਜਿੰਦਰ ਸਿੰਘ ਲਸੋਈ, ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਰਮਿੰਦਰਜੀਤ ਸਿੰਘ ਮਿੰਟੂ, ਜਰਨਲ ਸਕੱਤਰ ਕਸਮੀਰ ਸਿੰਘ ਨਵਾਦਾ,ਜਰਨਲ ਸਕੱਤਰ ਪ੍ਰਗਟ ਸਿੰਘ ਮੱਖੂ ,ਸੀਨੀਅਰ ਆਗੂ ਇਕਬਾਲ ਸਿੰਘ,ਸੀਨੀਅਰ ਆਗੂ ਗੁਰਕਰਨ ਸਿੰਘ, ਡਾਕਟਰ ਗੁਰਮੀਤ ਸਿੰਘ, ਯੂਥ ਦਲ ਬਠਿੰਡਾ ਦੇ ਪ੍ਰਧਾਨ ਜੋਬਨਦੀਪ ਸਿੰਘ ਪੂਹਲਾ,ਯੂਥ ਦਲ ਮੋਗਾ ਦੇ ਪ੍ਰਧਾਨ ਸਤਨਾਮ ਸਿੰਘ ਮੋਗਾ,ਸੀਨੀਅਰ ਆਗੂ ਕੁਲਵਿੰਦਰ ਸਿੰਘ ਮਾਣੂਕੇ,ਜਿਲ੍ਹਾ ਸ੍ਰੀ ਫ.ਗ.ਸ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਸਲਾਣਾ, ਜਿਲ੍ਹਾ ਸ੍ਰੀ ਫਤਹਿਗੜ੍ਹ.ਗ.ਸ ਦੇ ਜਰਨਲ ਸਕੱਤਰ ਬਾਬਾ ਪ੍ਰੀਤਮ ਸਿੰਘ ਭੋਲੀਆ, ਜਿਲ੍ਹਾ ਸ੍ਰੀ ਫਤਹਿਗੜ੍ਹ.ਗ.ਸ ਦੇ ਜਰਨਲ ਸਕੱਤਰ ਚਰਨ ਸਿੰਘ ਭੱਦਲਥੂਹਾ,ਯੂਥ ਆਗੂ ਪੁਲਿਸ ਜਿਲ੍ਹਾ ਖੰਨਾ ਦੇ ਸਤਪਾਲ ਸਿੰਘ ਖੰਨਾ, ਯੂਥ ਆਗੂ ਧਰਮਵੀਰ ਸਿੰਘ, ਸੁਖਦੀਪ ਸਿੰਘ, ਹਰਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਦੇਵ ਸਿੰਘ,

ਕਾਹਨਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਇਹ ਵਿਹਲੜ ਬੰਦੇ ਜਿਨ੍ਹਾਂ ਨੂੰ ਘਰ ਦੇ ਪੁੱਛਦੇ ਨਹੀਂ ਤੇ ਪੰਜਾਬ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਬਾਦਲ ਪਰਿਵਾਰ ਤੇ ਬਾਦਲ ਦਲ ਤੇ ਇਲਜਾਮਬਾਜੀ ਕਰ ਰਹੇ ਹਨ ਪਰ ਅਸੀਂ ਉਸ ਵਖਤ ਵੀ ਪੂਰੀ ਸਿੱਖ ਕੌਮ ਨੂੰ ਨਿਮਾਣੇ ਸਿੱਖਾਂ ਵਜੋਂ ਦੱਸ ਰਹੇ ਸੀ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਪੂਰਾ ਕੋਰਾ ਝੂੱਠ ਬੋਲ ਰਿਹਾ ਹੈ ਕੁਰਸੀ ਨੂੰ ਬਚਾਉਣ ਲਈ ਦੋਸ਼ੀਆਂ ਨਾਲ ਘਿਓ ਖਿਚੜੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ ਰਿਹਾ ਹੈ ਹੁਣ ਤਾਂ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਮਿਹਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗੂਨਾਹਾਂ ਨੂੰ ਉਨ੍ਹਾਂ ਦੇ ਮੂੰਹ ਤੋਂ ਆਤ ਹੀ ਕਬੂਲ ਕਰਵਾ ਲਿਆ ਹੈ।

ਜੱਥੇਬੰਦੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾ ਵਿੱਚ ਅਰਦਾਸ਼ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਜੇ ਆਪ ਜੀ ਸਿਰ ਵੱਡੇ ਤੋਂ ਲੜਾ ਸਕਦੇ ਹੋ,ਗੂੰਗਿਆਂ ਤੋਂ ਅਰਥ ਕਰਵਾ ਸਕਦੇ ਹੋ ,52 ਹਿੰਦੂਤਵੀ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਸਕਦੇ ਹੋ ਤਾਂ ਫਿਰ ਕਿਰਪਾ ਜੀ ਰਹਿੰਦੇ ਦੋਸ਼ੀਆਂ ਨੂੰ ਵੀ ਸ਼ਜਾ ਦਿਵਾਓ ਜੀ

Leave a Comment