*ਗਰਭਵਤੀ ਔਰਤ ਨੇ 108 ਐਮਬੂਲੈਂਸ ਵਿੱਚ ਦਿੱਤਾ 2 ਬੱਚਿਆ ਨੂੰ ਜਨਮ*

*ਗਰਭਵਤੀ ਔਰਤ ਨੇ 108 ਐਮਬੂਲੈਂਸ ਵਿੱਚ ਦਿੱਤਾ 2 ਬੱਚਿਆ ਨੂੰ ਜਨਮ*

 

ਪਟਿਆਲਾ :- ਮਾਰਚ 13 (ਜਗਜੀਤ ਸਿੰਘ ) ਸੜਕ ਐਕਸੀਡੈਂਟ ਦੇ ਨਾਲ ਨਾਲ ਘਰਾ ਤੋਂ ਹਸਪਤਾਲਾ ਤੱਕ ਅਤੇ ਰੈਫਰ ਮਰੀਜਾ ਨੂੰ ਇੱਕ ਤੋਂ ਦੂਸਰੇ ਹਸਪਤਾਲ ਤੱਕ ਲੋਕਾਂ ਨੂੰ ਸੇਵਾ ਪ੍ਰਧਾਨ ਕਰ ਰਹੀ ਹੈ,ਗੱਲਬਾਤ ਦੋਰਾਨ ਐਮਬੂਲੈਂਸ ਦੇ ਡਰਾਈਵਰ ਵਿਕਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਖੇੜੀ ਫੱਟਾਂ (ਪਟਿਆਲਾ) ਤੋਂ ਮਮਤਾ ਰਾਣੀ ਗਰਭਵਤੀ ਮਰੀਜ ਲਈ ਫੋਨ ਆਇਆ ਉਥੇ ਪਹੁੰਚ ਕੇ ਉਹਨਾਂ ਨੇਂ ਮਰੀਜ ਨੂੰ ਐਮਬੂਲੈਂਸ ਵਿੱਚ ਪਾਇਆ।ਮਰੀਜ ਦੀ ਹਾਲਤ ਨੂੰ ਦੇਖਦੇ ਹੋਏ EMT ਜਤਿੰਦਰ ਕੁਮਾਰ ਨੇ ਮਰੀਜ ਦੀ ਐਮਬੂਲੈਂਸ ਵਿਚ ਡਿਲੀਵਰੀ ਕਾਰਵਾਈ। ਮਰੀਜ ਨੇ ਆਪਣੇ ਦੋ ਬੱਚਿਆਂ ਨੂੰ ਜਨਮ ਦਿੱਤਾ l ਮਾ ਅਤੇ ਬੱਚੇ ਦੋਨਾ ਨੂੰ ਸਿਵਲ ਹਸਪਤਾਲ ਸਮਾਣਾ ਵਿੱਖੇ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਮਾਂ ਅਤੇ ਬੱਚੇ ਦੋਵੇਂ ਹੀ ਤੰਦਰੁਸਤ ਹਨ। ਜਿਲ੍ਹਾ ਅਫਸਰ ਅਮਨਦੀਪ ਸਿੰਘ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 108 ਐਮਬੂਲੈਂਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋਂ ਕਿਸੇ ਲੋੜਵੰਦ ਮਰੀਜ ਦੀ ਜਾਨ ਬਚਾਈ ਜਾ ਸਕੇ l

Leave a Comment