*ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿੱਚ 29ਵੀਂ ਅਥਲੈਟਿਕ ਮੀਟ ਸਮਾਪਤ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਪੋਰਟਸ ਵਿਭਾਗ ਵੱਲੋਂ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਇਸ ਮੌਕੇ ਮੁੱਖ-ਮਹਿਮਾਨ ਵਜੋਂ ਟਰੱਸਟ ਦੇ ਮੈਬਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਕਾਲਜ ਪ੍ਰਿੰਸੀਪਲ ਡਾ. ਲਖਬੀਰ ਸਿੰਘ ਨੇ ਸਾਝੇ ਤੋਰ ‘ਤੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਅਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ। ਇਸ ਮੌਕੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਰੇਸਾਂ ਹੋਈਆਂ। ਮੈਦਾਨੀ ਮੁਕਾਬਲਿਆਂ ਵਿੱਚ ਸ਼ਾਟ ਪੱਟ, ਡਿਸਕਸ ਥਰੋ, ਜੈਵਲਿਨ ਥਰੋ, ਲੰਬੀ ਕੂਦ ਅਤੇ ਪ੍ਰਸਿੱਧ ਟੱਗ-ਆਫ-ਵਾਰ ਆਦਿ ਦੇ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਅਗਮਰੂਪ ਕੌਰ ਸਿੱਧੂ ਨੇ ਸਰਬੋਤਮ ਖਿਡਾਰਨ ਅਤੇ ਆਕਾਸ਼ ਕੁਮਾਰ ਨੇ ਸਰਬੋਤਮ ਖਿਡਾਰੀ ਦਾ ਖਿਤਾਬ ਹਾਸਲ ਕੀਤਾ। ਸਰਵੋਤਮ ਟਰਾਫੀ ਲਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਨੇ ਪਹਿਲਾ ਅਤੇ ਮਾਸਟਰ ਆਫ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਾਰਚ ਪਾਸਟ ਦੌਰਾਨ ਨੈਸ਼ਨਲ ਕੈਡੈਟ ਕੋਰ ਦੀ ਟੁਕੜੀ ਨੇ ਸਰਵੋਤਮ ਟੁਕੜੀ ਦਾ ਖਿਤਾਬ ਜਿੱਤਿਆ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਕਿਹਾ ਕਿ ਇਹ ਮੀਟ ਵਿਦਿਆਰਥੀਆਂ ਦੀ ਖੇਡ ਸਮਰਥਾ ਅਤੇ ਮਿਹਨਤ ਦਾ ਪ੍ਰਮਾਣ ਹੈ। ਉਨ੍ਹਾਂ ਖੇਡ ਵਿਭਾਗ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਮਾਵੀ, ਗੁਰਮੀਤ ਸਿੰਘ ਟੌਹੜਾ ਅਤੇ ਰਜਨਦੀਪ ਕੌਰ ਆਦਿ ਦੀ ਕਾਰਗੁਜ਼ਾਰੀ ਦੀ ਵੀ ਸਲਾਘਾ ਕੀਤੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਨਾਲ ਰਲ ਕੇ ਕੀਤੀ। ਇਸ ਮੌਕੇ ਡਾ. ਲਖਵਿੰਦਰ ਸਿੰਘ, ਡਾ ਏ ਪੀ ਐਸ ਸੇਠੀ, ਡਾ.ਜਸਪ੍ਰੀਤ ਸਿੰਘ ਉਬਰਾਏ, ਡਾ. ਅਮ੍ਰਿੰਤਬੀਰ ਸਿੰਘ, ਡਾ. ਵਰਿੰਦਰ ਸਿੰਘ, ਡਾ ਗੁਰਸੇਵਕ ਸਿੰਘ ਬਰਾੜ, ਡਾ. ਆਰ. ਐਸ. ਉੱਪਲ, ਡਾ. ਬੀਐਸ ਭੁੱਲਰ, ਡਾ ਜਤਿੰਦਰ ਸਿੰਘ ਸੈਣੀ, ਕਿਰਨਪ੍ਰੀਤ ਕੌਰ ਅਤੇ ਡਾ. ਅਮਨਦੀਪ ਸਿੰਘ ਆਦਿ ਹਾਜ਼ਰ ਸਨ ਜਦੋ ਕਿ ਕੋਚ ਬਲਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਡਾ. ਭੁਪਿੰਦਰ ਸਿੰਘ ਨੇ ਬਤੌਰ ਰੈਫ਼ਰੀ ਸੇਵਾਵਾਂ ਨਿਭਾਈਆਂ।
*ਫੋਟੋ ਕੈਪਸ਼ਨ: ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਡਾ. ਪ੍ਰਿਤਪਾਲ ਸਿੰਘ, ਡਾ. ਲਖਵੀਰ ਸਿੰਘ ਅਤੇ ਹੋਰ ਮੀਟ ਦੀ ਸੁਰੂਆਤ ਕਰਵਾਉਂਦੇ ਹੋਏ।*
*ਫ਼ੋਟੋ ਕੈਪਸਨ: ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਡਾ. ਪ੍ਰਿਤਪਾਲ ਸਿੰਘ, ਡਾ. ਲਖਵੀਰ ਸਿੰਘ ਅਤੇ ਹੋਰ ਇਨਾਮ ਤਕਸੀਮ ਕਰਦੇ ਹੋਏ।*