*ਗੁਰਪ੍ਰੀਤ ਸਿੰਘ ਜਖਵਾਲੀ ਦਾ ਪਲੇਠਾ ਬਾਲ ਸਾਹਿਤ ‘ਪੰਛੀ ਤੇ ਕੁਦਰਤ’ ਬੱਚਿਆ ਲਈ ਮਨ ਦੀ ਖੁਰਾਕ-ਨੌਰੰਗ ਸਿੰਘ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਸਾਨੂੰ ਪੰਛੀਆਂ ਅਤੇ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਭਾਸਾ ਵਿਭਾਗ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਪ੍ਰੀਤ ਸਿੰਘ ਜਖਵਾਲੀ ਦੇ ਬਾਲ ਕਾਵਿ ਸੰਗ੍ਰਹਿ ਪੰਛੀ ਤੇ ਕੁਦਰਤ ਦੇ ਲੋਕ ਅਰਪਣ ਮੌਕੇ ਕਹੇ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਜਖਵਾਲੀ ਆਪਣੀ ਮਾਂ ਬੋਲੀ ਲਈ ਨਿਰੰਤਰ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਵੱਲੋਂ ਪਲੇਠੇ ਬਾਲ ਸਾਹਿਤ ਪੁਸਤਕ ‘ਪੰਛੀ ਤੇ ਕੁਦਰਤ’ ਪੂਰੀ ਤਰਾਂ ਸਰੋਤਿਆ ਅਤੇ ਬੱਚਿਆ ਨੂੰ ਸਮਰਪਿਤ ਹੈ। ਉਹ ਕੁਦਰਤ ਅਤੇ ਪੰਛੀਆਂ ਨੂੰ ਪਿਆਰ ਕਰਨ ਵਾਲੇ ਹਨ, ਜਿਸ ਕਰਕੇ ਉਨ੍ਹਾਂ ਨੇ ਆਪਣੇ ਬਾਲ ਕਾਵਿ ਸੰਗ੍ਰਹਿ ਦੇ ਵਿੱਚ ਪੰਛੀਆਂ ਅਤੇ ਕੁਦਰਤ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ। ਇਸ ਮੌਕੇ ਵੱਖੋ ਵੱਖਰੇ ਕਵੀ, ਰਚਨਾਕਾਰ ਅਤੇ ਲੇਖਕਾਂ ਤੋਂ ਇਲਾਵਾ ਦਰਸ਼ਨ ਸਿੰਘ ਆਸ਼ਟ ਪ੍ਰਧਾਨ, ਦਵਿੰਦਰ ਪਟਿਆਲਾਵੀ ਜਰਨਲ ਸਕੱਤਰ, ਨਵਦੀਪ ਸਿੰਘ ਮੂੰਡੀ ਪ੍ਰੈਸ ਸਕੱਤਰ, ਬਲਵੀਰ ਸਿੰਘ ਦਿਲਦਾਰ ਵਿੱਤ ਸਕੱਤਰ, ਪਰਮਜੀਤ ਕੌਰ ਉੱਘੇ ਸਹਿਤਕਾਰ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬੀਪੀਈਓ ਪਰਮਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਜਖਵਾਲੀ ਦਾ ਪੂਰਾ ਪ੍ਰੀਵਾਰ ਹਾਜ਼ਰ ਸੀ।
*ਫੋਟੋ ਕੈਪਸ਼ਨ: ਸਮਾਗਮ ਵਿਚ ਪਤਵੰਤੇ ਵਿਚਾਰ ਪੇਸ਼ ਕਰਦੇ ਹੋਏ।*