ਵਿਦਿਆਰਥੀ ਹੱਕਾਂ ਨੂੰ ਬਚਾਉਣਾ ਸਮੇਂ ਦੀ ਲੋੜ – ਪ੍ਰੋਫੈਸਰ ਜਲਵੇੜਾ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਵਿਦਿਆਰਥੀ ਹੱਕਾਂ ਲਈ ਖੜਨ ਵਾਲੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਏ.ਈ.ਸ.ਏ) ਦੇ ਨੁਮਾਇੰਦੇ ਸੁਖਜੀਤ ਰਾਮਾਨੰਦੀ ਨੇ ਇੱਥੋਂ ਨੇੜਲੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ’ਚ ਤੂਰਾਂ ‘ਚ ਵਿਦਿਆਰਥੀ ਜਥੇਬੰਦੀ ਦੇ ਸੱਦੇ ‘ਤੇ ਸਿਰਕਤ ਕੀਤੀ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਇਕਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਸੰਸਥਾਵਾਂ ਅੰਦਰ ਉਨ੍ਹਾਂ ਨਾਲ ਕਿਸੇ ਕਿਸਮ ਦੀ ਵਧੀਕੀ ਜਾਂ ਪੱਖਪਾਤ ਨਾ ਹੋਵੇ। ਉਨ੍ਹਾਂ ਕਿਹਾ ਵਿਦਿਆਰਥੀਆਂ ਦਾ ਮੁਢਲਾ ਹੱਕ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ, ਸਮੱਸਿਆ ਸੰਸਥਾ ਦੇ ਮੁਖੀ ਨੂੰ ਦੱਸਣ ਜਾਂ ਫਿਰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਸ ਕਾਲਜ ਦੇ ਕਲਾਸ ਰੂਮ ਨੂੰ ਲੱਗੇ ਜਿੰਦਰੇ ਦੀ ਖਬਰ ਪੜ੍ਹ ਕੇ ਉਨ੍ਹਾਂ ਵਿਦਿਆਰਥੀਆਂ ਨਾਲ ਸੰਪਰਕ ਕਰਕੇ 7 ਮੈਬਰੀ ਕਮੇਟੀ ਦਾ ਗਠਨ ਕੀਤਾ ਹੈ। ਕਾਲਜ ਵਿਦਿਆਰਥੀ ਯੂਨੀਅਨ ਦੇ ਸੱਦੇ ਤੇ ਪਹੁੰਚੇ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਕ ਜੁੱਟ ਹੋਣ ਦੀ ਸਮੇਂ ਦੀ ਲੋੜ ਹੈ ਤਾਂ ਜੋਂ ਉਹ ਆਪਣੇ ਹੱਕਾਂ ਲਈ ਅਵਾਜ ਬੁਲੰਦ ਕਰ ਸਕਣ ਕਿਉਂਕਿ ਨਿੱਜੀ ਸਿੱਖਿਆ ਦੇ ਪ੍ਰਫੁੱਲਤ ਹੋਣ ਕਾਰਨ ਸਰਕਾਰੀ ਸਿੱਖਿਆ ਸੁੰਗੜ ਰਹੀ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨੇੜਲੇ ਪਿੰਡਾਂ ਵਿਚੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਕਾਲਜ ਵਿਚ ਦਾਖਲ ਕਰਵਾਉਂਣ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀ ਆਗੂ ਦਾ ਵੀ ਧੰਨਵਾਦ ਕੀਤਾ।
ਫੋਟੋ ਕੈਪਸ਼ਨ: ਪ੍ਰੋਫ਼ੈਸਰ ਧਰਮਜੀਤ ਜਲਵੇੜ੍ਹਾ ਅਤੇ ਵਿਦਿਆਰਥੀ ਜਾਣਕਾਰੀ ਦਿੰਦੇ ਹੋਏ।