ਜਾਗਦਾ ਸਮਾਜ ਵੈਲਫ਼ੇਅਰ ਕਲੱਬ ਨੇ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸਮਾਗਮ
ਡਾ. ਅਮਨਦੀਪ ਸਿੰਘ ਧੀਮਾਨ, ਪ੍ਰੋ. ਜੈਪਾਲ ਸਿੰਘ ਅਤੇ ਹੈਡ ਟੀਚਰ ਗੁਰਮੀਤ ਸਿੰਘ ਦਾ ਕੀਤਾ ਵਿਸੇਸ਼ ਸਨਮਾਨ
ਅਮਲੋਹ(ਅਜੇ ਕੁਮਾਰ)
ਜਾਗਦਾ ਸਮਾਜ ਵੈਲਫੇਅਰ ਕਲੱਬ (ਰਜਿ:) ਅਮਲੋਹ ਵੱਲੋਂ ਸ਼ਹੀਦ ਭਗਤ ਸਿਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਰਧਾਂਜਲੀ ਸਮਾਗਮ ਪ੍ਰਧਾਨ ਰਾਜੇਸ਼ ਕੁਮਾਰ ਅਮਲੋਹ ਅਤੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਕੋਰੀਓਗ੍ਰਾਫ਼ੀ ਰਾਹੀਂ ਸ਼ਹੀਦਾਂ ਦੀ ਸੋਚ ਅਤੇ ਉਨ੍ਹਾਂ ਦੇ ਫ਼ਲਸਫੇ ਨੂੰ ਬਾਖੂਬੀ ਪੇਸ਼ ਕੀਤਾ ਅਤੇ ਕਲੱਬ ਨੇ ਤਿਆਰ ਕੀਤੀਆਂ ਡਾਕੂਮੈਂਟਰੀਆਂ ਵੀ ਸਕਰੀਨ ‘ਤੇ ਦਿਖਾਈਆਂ। ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਲੱਬ ਵੱਲੋਂ ਦੋ ਕਰਮਯੋਗੀ ਸਖਸੀਅਤਾਂ ਮੈਡੀਕਲ ਅਫ਼ਸਰ ਡਾ. ਅਮਨਦੀਪ ਸਿੰਘ ਧੀਮਾਨ ਅਤੇ ਹੈਡ ਟੀਚਰ ਗੁਰਮੀਤ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਸਟੇਜ਼ ਸਕੱਤਰ ਦਾ ਫ਼ਰਜ਼ ਜਗਤਾਰ ਸਿੰਘ ਫੈਜੁੱਲਾਪੁਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਮੁੱਖ-ਬੁਲਾਰੇ ਅਤੇ ਉੱਘੇ ਸਿੱਖਿਆ ਸਾਸ਼ਤਰੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸੱਚੀ ਸੋਚ ਨੂੰ ਲਾਗੂ ਕਰਨ ਵਿੱਚ ਫੇਲ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਜਾਤ—ਪਾਤ ਅਤੇ ਊਚ—ਨੀਚ ਨੂੰ ਖਤਮ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਉਨ੍ਹਾਂ ਕਲੱਬ ਵਲੋਂ ਕੀਤੇ ਜਾਦੇ ਉਪਰਾਲਿਆਂ ਦੀ ਵੀ ਸਲਾਘਾ ਕੀਤੀ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸ਼ਹੀਦਾਂ ਦੇ ਨਾਂ ‘ਤੇ ਬਣੀ ਪੰਜਾਬ ਸਰਕਾਰ ਸਰਕਾਰ ਰਾਸ਼ਟਰੀ ਸਿੱਖਿਆ 2020 ਨੂੰ ਲਾਗੂ ਕਰਨ ਲਈ ਤਰਲੋ ਮੱਛੀ ਹੈ ਜੋਂ ਸ਼ਹੀਦਾਂ ਦੀ ਸੋਚ ਦੇ ਬਿਲਕੁਲ ਵਿਰੁੱਧ ਹੈ। ਉਨ੍ਹਾਂ ਇਸ ਰਾਸ਼ਟਰੀ ਸਿੱਖਿਆ ਨੀਤੀ—2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਅਮਲੋਹ ਨੇ ਕਿਹਾ ਕਿ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾ ਆਮ ਲੋਕਾਂ ਨੂੰ ਮੁਹੱਈਆ ਕਰਵਾਉਣਾ ਸਰਕਾਰ ਦੀ ਮੁਢਲੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆ ਦਾ ਸਮਾਜ ਸਿਰਜਣ ਲਈ ਲੋਕਾ ਨੂੰ ਇੱਕਮੁੱਠਤਾਂ ਨਾਲ ਅੱਗੇ ਆਉਣ ਦੀ ਲੋੜ ਹੈ। ਅੰਤ ਵਿੱਚ ਗੋਬਿੰਦਗੜ੍ਹ ਚੌਂਕ ਤੋਂ ਨਾਭਾ ਚੌਕ ਤੱਕ ਮਿਸ਼ਾਲ ਮਾਰਚ ਕੀਤਾ ਗਿਆ। ਇਸ ਮੌਕੇ ਰਿਟ. ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਕਲੱਬ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜੀਵ ਕੁਮਾਰ, ਹਰਵਿੰਦਰ ਸਿੰਘ ਤਤਲਾ, ਦਰਸ਼ਨ ਸਿੰਘ ਸਲਾਣੀ, ਜੁਆਇੰਟ ਸਕੱਤਰ ਵਰਿੰਦਰ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਗਗਨਦੀਪ ਗੁਪਤਾ, ਨਰਿੰਦਰ ਬਾਂਸਲ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਮੈਬਰਾਂ ਤੋਂ ਇਲਾਵਾ ਨਗਰ ਕੌਸਲ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸਾਬਕਾ ਡਾਇਰੈਕਟਰ ਸਿੱਖਿਆ ਵਿਭਾਗ ਰੋਸ਼ਨ ਸੂਦ, ਪ੍ਰੋ. ਮੁਖਤਿਆਰ ਸਿੰਘ, ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰੰਘ ਚੀਮਾ, ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਉੱਘੇ ਗੀਤਕਾਰ ਬਿੱਟੂ ਖੰਨੇ ਵਾਲਾ, ਆਪ ਆਗੂ ਰੁਪਿੰਦਰ ਜਿੰਦਲ, ਮੱਘਰ ਸਿੰਘ ਸਲਾਣਾ, ਜਗਦੀਸ਼ ਸਿੰਘ ਦੀਸਾ, ਜਸਵਿੰਦਰ ਸਿੰਘ ਗਰੇਵਾਲ, ਜਗਦੀਸ਼ ਸਿੰਘ ਰਾਣਾ, ਡਾ. ਅਮਿਤ ਸੰਦਲ, ਮੋਨੀ ਪੰਡਿਤ, ਭਾਜਪਾ ਆਗੂ ਪੰਮੀ ਜਿੰਦਲ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਅਧਿਆਪਕ ਆਗੂ ਅਮਰਜੀਤ ਸਿੰਘ, ਰਾਜਿੰਦਰ ਸਿੰਘ ਰਾਜਨ, ਬਲਵੀਰ ਸਿੰਘ ਮੁੱਲਾਂਪੁਰੀ, ਸਤਿੰਦਰ ਸਿੰਘ, ਕਮਲਜੀਤ ਸਿੰਘ,ਚਰਨਜੀਤ ਸਿੰਘ, ਕੌਂਸਲਰ ਕੁਲਵਿੰਦਰ ਸਿੰਘ,ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜ਼ਨੀਸ਼ ਡੱਲਾ, ਬੈਂਕ ਮੈਨੇਜਰ ਸਰਬਜੋਤ ਸਿੰਘ, ਮੇਜਰ ਸਿੰਘ ਕਾਨੂੰਗੋ, ਬਲਕਾਰ ਸਿੰਘ ਪਟਵਾਰੀ, ਦਰਸ਼ਨ ਸਿੰਘ ਬਡਾਲੀ, ਸੁਰਿੰਦਰਪਾਲ ਕਾਨੂੰਗੋ, ਭਾਜਪਾ ਆਗੂ ਰਾਜਪਾਲ ਗਰਗ, ਸਾਬਕਾ ਕੌਂਸਲਰ ਰਕੇਸ਼ ਬੱਬਲੀ, ਜੋਸ਼ੀਲ ਤਿਵਾੜੀ, ਹੈਪੀ ਧੀਰ, ਕਾਮਰੇਡ ਸੁਖਦੇਵ ਸਿੰਘ ਟਿੱਬੀ, ਬਲਜੀਤ ਸਿੰਘ ਬੁੱਗਾ, ਲਵਪ੍ਰੀਤ ਸਿੰਘ, ਸੰਤ ਰਾਮ, ਨਿਊਜ਼ ਐਂਕਰ ਗੁਰਪ੍ਰੀਤ ਸਿੰਘ, ਬਲਤੇਜ਼ ਸਿੰਘ, ਅਵਤਾਰ ਸਿੰਘ ਭਾਂਬਰੀ, ਮਾਸਟਰ ਮਾਗੇ ਰਾਮ, ਅਮਰਜੀਤ ਸਿੰਘ ਸੌਟੀ, ਕਰਨੈਲ ਸਿੰਘ, ਨਰਿੰਦਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਜਸਵੀਰ ਢਿੱਲੋਂ, ਹਰਜਿੰਦਰ ਸਿੰਘ ਮਾਜਰੀ, ਕਮਲ ਭੂਸ਼ਨ ਵਰਮਾ, ਗੁਰਪ੍ਰੀਤ ਸਿੰਘ ਰਾਮਗੜ੍ਹ, ਰਾਜੀਵ ਕਰਕਰਾ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਕਲੱਬ ਦੇ ਅਹੁੱਦੇਦਾਰ ਡਾ.ਅਮਨਦੀਪ ਧੀਮਾਨ ਅਤੇ ਹੈਡ ਟੀਚਰ ਗੁਰਮੀਤ ਸਿੰਘ ਦਾ ਸਨਮਾਨ ਕਰਦੇ ਹੋਏ