ਚੇਅਰਮੈਨ ਗੁਰਵਿੰਦਰ ਢਿਲੋ ਨੇ ਖੇਤੀ ਹਾਦਸੇ ਦੇ ਸਿਕਾਰ ਪ੍ਰੀਵਾਰ ਨੂੰ 3 ਲੱਖ ਦੀ ਦਿਤੀ ਸਹਾਇਤਾ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੰਜਾਬ ਦੀ ਆਪ ਸਰਕਾਰ ਵਲੋਂ ਹਰ ਵਰਗ ਨੂੰ ਬਣਦੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਅਤੇ ਖੇਤੀ ਨਾਲ ਸਬੰਧਤ ਕੰਮ ਕਰਨ ਸਮੇਂ ਹਾਦਸਾ ਵਾਪਰਨ ਦੀ ਸੂਰਤ ਵਿੱਚ ਮੰਡੀ ਬੋਰਡ ਰਾਹੀ ਪ੍ਰੀਵਾਰ ਦੀ ਆਰਥਿਕ ਮਦਦ ਕੀਤੀ ਜਾਦੀ ਹੈ। ਇਹ ਗੱਲ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪਿੰਡ ਜੱਲ੍ਹਾ ਦੇ ਨੌਜਵਾਨ ਕਿਸਾਨ ਸੁਖਵੀਰ ਸਿੰਘ ਦੀ ਮੋਟਰ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਣ ਸਤੰਬਰ 2024 ਵਿਚ ਹੋਈ ਮੌਤ ਕਾਰਣ ਉਸ ਦੀ ਪਤਨੀ ਅਮਨਜੋਤ ਕੌਰ ਅਤੇ ਮਾਤਾ ਮਲਕੀਤ ਕੌਰ ਨੂੰ 3 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਚੈਕ ਦੇਣ ਸਮੇਂ ਕਹੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਅਦਾਰਾ ਕਿਸਾਨਾਂ, ਆੜ੍ਹਤੀ ਅਤੇ ਕਿਸਾਨ ਮਜ਼ਦੂਰਾਂ ਦਾ ਆਪਣਾ ਅਦਾਰਾ ਹੈ ਜੋ ਸਮੇ- ਸਮੇਂ ‘ਤੇ ਕਿਸੇ ਤਰ੍ਹਾਂ ਦੇ ਹਾਦਸਾ ਵਾਪਰਨ ਤੇ ਆਰਥਿਕ ਮਦਦ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਉਨ੍ਹਾਂ ਦੇ ਦਫ਼ਤਰ ਵੱਲੋਂ ਮੌਤ ਹੋ ਜਾਣ ‘ਤੇ 5 ਲੱਖ ਰੁਪਏ ਦੇ ਕਰੀਬ ਰਾਸੀ ਦਿਤੀ ਜਾ ਚੁਕੀ ਹੈ। ਪਿੰਡ ਜਮੀਤਗੜ ਵਿੱਚ ਹਰਬੰਸ ਕੌਰ ਨੂੰ ਉਸ ਦੇ ਪਤੀ ਦੀ ਮੌਤ ਹੋਣ ‘ਤੇ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਦਿਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਲੋੜ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਗਿੱਲ, ਅਕਾਉਂਟੈਂਟ ਗੁਰਮੇਲ ਸਿੰਘ, ਦਲਬੀਰ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਅਤੇ ਹਰਿੰਦਰ ਸਿੰਘ ਬੈਂਸ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਅਤੇ ਸਕੱਤਰ ਹਰਵਿੰਦਰ ਸਿੰਘ ਗਿੱਲ ਪੀੜਤ ਪ੍ਰੀਵਾਰ ਨੂੰ 3 ਲੱਖ ਰੁਪਏ ਦੀ ਰਾਸ਼ੀ ਦਾ ਸਹਾਇਤਾ ਚੈਕ ਦਿੰਦੇ ਹੋਏ।