ਐਡਵੋਕੇਟ ਕਮਲਪ੍ਰੀਤ ਕੌਰ ਦੇ ਗੋਲਡ ਮੈਡਲ ਹਾਸਲ ਕਰਨ ‘ਤੇ ਜਿਲਾ ਬਾਰ ਐਸੋਸੀਏਸ਼ਨ ਨੇ ਕੀਤਾ ਸਨਮਾਨ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਐਡਵੋਕੇਟ ਕਮਲਪ੍ਰੀਤ ਕੌਰ ਪੁੱਤਰੀ ਐਡਵੋਕੇਟ ਕੇਸਰ ਸਿੰਘ ਨੂੰ ਐਲਐਲਐਮ (ਮਾਸਟਰ ਆਫ ਲਾਅ) ਡਿਗਰੀ ਵਿੱਚ ਗੋਲਡ ਮੈਡਲ ਹਾਸਲ ਕਰਨ ‘ਤੇ ਜਿਲਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਐਡਵੋਕੇਟ ਕਮਲ ਪ੍ਰੀਤ ਕੌਰ ਜਿਲਾ ਬਾਰ ਦੀ ਮੈਂਬਰ ਹੈ ਜਿਸ ਨੇ ਮਾਸਟਰ ਆਫ ਲਾਅ ਡਿਗਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਕੀਤੀ ਜਿਸ ਵਿੱਚ ਉਸ ਨੇ ਗੋਲਡ ਮੈਡਲ ਹਾਸਲ ਕਰਕੇ ਵਕੀਲ ਭਾਰੀਚਾਰੇ ਦਾ ਮਾਣ ਵਧਾਇਆ। ਉਸ ਨੇ ਪ੍ਰੋਫੈਸਰ ਪਰਮਜੀਤ ਸਿੰਘ ਵਿਭਾਗ ਦੇ ਮੁਖੀ ਡੀਨ ਯੂਨੀਵਰਸਿਟੀ ਸਕੂਲ ਆਫ ਲਾਅ ਦੀ ਰਹਿਨਮਾਈ ਅਤੇ ਡਾ. ਨਵਨੀਤ ਕੌਰ ਸਹਾਇਕ ਪ੍ਰੋਫੈਸਰ ਵਿਭਾਗ ਇੰਚਾਰਜ ਦੀ ਅਗਵਾਈ ਵਿੱਚ ਭਾਰਤ ਵਿੱਚ ਬੰਧੂਆਂ ਮਜ਼ਦੂਰੀ ਦੇ ਅਪਰਾਧ ਨਾਲ ਨਜਿਠਣ ਲਈ, ਕਾਨੂੰਨ ਬੰਧੂਆ ਮਜ਼ਦੂਰੀ ਪ੍ਰਣਾਲੀ ਦੇ ਖਾਤਮੇ ਦੇ ਵਿਸ਼ੇਸ਼ ਐਕਟ ਦੇ ਹਵਾਲੇ ਨਾਲ ਵਿਸ਼ੇ ਤੇ ਮਹੱਤਵਪੂਰਨ ਖੋਜ ਕੀਤੀ ਹੈ। ਇਸ ਮੌਕੇ ਬਾਰ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਸਕੱਤਰ ਹਰਜੀਤ ਸਿੰਘ ਭੱਲਮਾਜਰਾ, ਗੁਲਕਰਨ ਸਿੰਘ ਸੰਧੂ, ਬੀਰਦਵਿੰਦਰ ਸਿੰਘ ਬਾਜਵਾ, ਆਰ ਐਸ ਲੋਂਗੋਵਾਲ, ਅਮਰਜੀਤ ਸਿੰਘ, ਪਰਮਿੰਦਰ ਕੌਰ ਵਿਰਦੀ, ਹਰਕਮਲ ਸਿੰਘ, ਲਲਿਤ ਗੁਪਤਾ, ਨਵਜੋਤ ਸਿੰਘ ਸਿੱਧੂ, ਐਚ ਐਸ ਸਿੱਧੂ, ਕੇ ਐਸ ਖੇੜਾ, ਸੁਮਿਤ ਗੁਪਤਾ, ਨਰਿੰਦਰ ਸ਼ਰਮਾ, ਗੁਰਸੇਵਕ ਸਿੰਘ, ਅਜੀਤਪਾਲ ਸਿੰਘ, ਅਮਨਦੀਪ ਸਿੰਘ ਚੀਮਾ, ਹਰਕਰਨ ਸਿੰਘ ਕੰਗ, ਗਗਨਦੀਪ ਸਿੰਘ ਗੁਰਾਇਆ, ਅਮਨਦੀਪ ਸਿੰਘ ਸੇਖਵਾ, ਸੁਖਵਿੰਦਰ ਸਿੰਘ, ਬੀਐਸ ਕੈਂਪੀ, ਕਰਮਜੀਤ ਸਿੰਘ ਮੋਹੀ, ਦਵਿੰਦਰ ਸਿੰਘ ਬਾਠ, ਸੁਖਜੀਤ ਕੌਰ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਹਰਪਾਲ ਸਿੰਘ ਟਿਵਾਣਾ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਐਡਵੋਕੇਟ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਅਤੇ ਹੋਰ।