ਸੀਨੀਅਰ ਮੈਡੀਕਲ ਅਫ਼ਸਰ ਨੇ ਨੰਦਪੁਰ ਕਲੌੜ ਦੇ ਦਵਾਈ ਵਿਕਰੇਤਾਵਾਂ ਅਤੇ ਸਰਪੰਚਾਂ ਨਾਲ ਨਸ਼ਿਆਂ ਖਿਲਾਫ਼ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਅਤੇ ਐਸਡੀਐਮ ਹਰਵੀਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੌਰ ਨੇ ਪਿੰਡ ਨੰਦਪੁਰ ਤੇ ਕਲੌੜ ਦੇ ਕੈਮਿਸਟਾਂ, ਸਰਪੰਚ ਅਤੇ ਪੰਚਾਂ ਨਾਲ ਮੀਟਿੰਗ ਕੀਤੀ ਅਤੇ ਸਰਕਾਰ ਵਲੋਂ ਸੁਰੂ ਕੀਤੀ ਇਸ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਦਵਾਈਆਂ ਆਦਿ ਦੀ ਵਿਕਰੀ ਅਤੇ ਖਰੀਦ ਦਾ ਪੂਰਾ ਰਿਕਾਰਡ ਰਖਣ ਲਈ ਵੀ ਕਿਹਾ। ਉਨ੍ਹਾਂ ਡਾਕਟਰ ਦੀ ਪਰਚੀ ਤੋਂ ਵਗੈਰ ਦਵਾਈਆਂ ਨਾ ਦੇਣ ਅਤੇ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੇੜਲੇ ਨਸ਼ਾ ਛਡਾਉ ਕੇਦਰਾਂ ਵਿਚ ਦਾਖਲ ਕਰਵਾਉਂਣ ਲਈ ਕਿਹਾ। ਬੁਲਾਰਿਆਂ ਨੇ ਇਸ ਮੁਹਿੰਮ ਵਿਚ ਸਹਿਯੋਗ ਦਾ ਭਰੋਸਾ ਦਿਤਾ। ਇਸ ਮੌਕੇ ਜੁਝਾਰ ਸਿੰਘ, ਰੰਜਨ ਕੁਮਾਰ, ਸਰਪੰਚ ਪਰਦੀਪ ਸਿੰਘ, ਸਰਪੰਚ ਜਗਰੂਪ ਸਿੰਘ, ਪੰਚਾਇਤ ਸਕੱਤਰ ਹਰਵਿੰਦਰ ਸਿੰਘ, ਯਸ਼ਪਾਲ ਚੁੱਘ, ਕਰਮਜੀਤ ਸਿੰਘ, ਮਹਿੰਦਰ ਸਿੰਘ ਅਤੇ ਪ੍ਰੇਮ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਮੀਟਿੰਗ ਕਰਦੀ ਹੋਈ।