
ਭਾਜਪਾ ਆਗੂ ਸਾਹਿਲ ਗੋਇਲ ਨੇ ਸਾਬਕਾ ਵਿਧਾਇਕ ਹਰਜੋਤ ਕਮਲ ਨਾਲ ਦਿਲੀ ‘ਚ ਕੀਤੀ ਮੁਲਾਕਾਤ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਬਜਰੰਗ ਸੈਨਾ ਇੰਡੀਆ ਦੇ ਰਾਸਟਰੀ ਮੰਤਰੀ ਸਾਹਿਲ ਗੋਇਲ ਨੇ ਮੋਗਾ ਦੇ ਸਾਬਕਾ ਵਿਧਾਇਕ ਹਰਜੋਤ ਕਮਲ ਸਿੰਘ ਨਾਲ ਭਾਜਪਾ ਦੇ ਦਿੱਲੀ ਸਥਿਤ ਰਾਸ਼ਟਰੀ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਪਾਰਟੀ ਦੀ ਹੋਰ ਵਧੇਰੇ ਮਜਬੂਤੀ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਪੰਜਾਬ ਦੇ ਮੌਜੂਦਾ ਹੈਲਾਤਾਂ ਬਾਰੇ ਵੀ ਵਿਸਥਾਰ ‘ਚ ਚਰਚਾ ਕਰਦੇ ਹੋਏ ਦਸਿਆ ਕਿ ਨੌਜਵਾਨ ਵਰਗ ਨੂੰ ਦੇਸ਼ ਭਰ ਵਿਚ ਭਾਜਪਾ ਨਾਲ ਜੋੜਨ ਲਈ ਲਗਾਤਾਰ ਯਤਨ ਜਾਰੀ ਹਨ।
ਫੋਟੋ ਕੈਪਸ਼ਨ: ਭਾਜਪਾ ਆਗੂ ਸਾਹਿਲ ਗੋਇਲ ਸਾਬਕਾ ਵਿਧਾਇਕ ਹਰਜੋਤ ਕਮਲ ਸਿੰਘ ਨਾਲ ਮੁਲਾਕਾਤ ਕਰਦੇ ਹੋਏ।