ਰਾਏਪੁਰ ਅਰਾਈਆ ‘ਚ ਖੂਨਦਾਨ ਕੈਪ ਲਗਾਇਆ
ਅਮਲੋਹ(ਅਜੇ ਕੁਮਾਰ)
ਬਲਾਕ ਅਮਲੋਹ ਦੇ ਪਿੰਡ ਰਾਏਪੁਰ ਅਰਾਈਆ ਵਿਖੇ ਸਵਰਗੀ ਸੁਖਦੇਵ ਸਿੰਘ ਧਨੋਆ ਅਤੇ ਜਸਪਾਲ ਕੌਰ ਧਨੋਆ ਦੀ ਯਾਦ ਵਿੱਚ ਐਨਆਰਆਈ ਧਨੋਆ ਪ੍ਰੀਵਾਰ ਵਲੋਂ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੌਥਾ ਖੂਨਦਾਨ, ਅੱਖਾਂ ਅਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ। ਇਸ ਮੌਕੇ ਧਨੋਆ ਪਰਿਵਾਰ ਦੀ ਬੇਟੀ ਕਰਮਜੀਤ ਕੌਰ ਧਨੋਆ ਨਾਲ ਪਰਮਪ੍ਰੀਤ ਸਿੰਘ ਬਾਠ ਸਿੰਘ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਇਸ ਮੌਕੇ ਦੀਦਾਰ ਸਿੰਘ, ਮੋਹਣ ਸਿੰਘ, ਤਰਨਜੀਤ ਸਿੰਘ ਮੇਵਾ ਸਿੰਘ ਪੰਚ, ਬਹਾਦਰ ਸਿੰਘ ਪੰਚ ਗੁਰਚੈਨ ਕੌਰ ਪੰਚ, ਸੁਰਿੰਦਰ ਕੌਰ ਪੰਚ ਜਤਿੰਦਰ ਸਿੰਘ, ਚਾਨਣ ਸਿੰਘ, ਗੁਰਪ੍ਰੀਤ ਸਿੰਘ, ਜਗਪਾਲ ਸਿੰਘ ਚੀਮਾ, ਦਵਿੰਦਰ ਸਿੰਘ ਭਿੰਡਰ, ਸੰਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੰਚਾਰਜ ਗੁਰਚਰਨ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੁਮਿਕਾ ਹਰਭਜਨ ਸਿੰਘ ਜੱਲੋਵਾਲ ਨੇ ਨਿਭਾਈ। ਇਸ ਮੌਕੇ ਨੌਜਵਾਨ ਸਭਾ ਲੰਗਰ ਕਮੇਟੀ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ: ਪ੍ਰਬੰਧਕ ਆਏ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ