ਪੰਜਾਬ ਸਰਕਾਰ ਡਰਾਈਵਰ ਯੂਨੀਅਨ ਨੇ ਗੁਰਮਿੰਦਰ ਸੈਣੀ ਦਾ ਸੇਵਾ ਮੁਕਤੀ ’ਤੇ ਕੀਤਾ ਸਨਮਾਨ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੰਜਾਬ ਗੌਰਮਿੰਟ ਅਤੇ ਪੰਜਾਬ ਸਰਕਾਰ ਡਰਾਈਵਰ ਯੂਨੀਅਨ ਵਲੋਂ ਗੁਰਮਿੰਦਰ ਸਿੰਘ ਸੈਣੀ ਨੂੰੰ ਸੇਵਾ ਮੁਕਤੀ ਤੇ ਲੋਈ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਵਲੋਂ ਪੰਜਾਬ ਸਰਕਾਰ ਤੋਂ ਕੱਚੇ ਡਰਾਈਵਰਾਂ ਨੂੰ ਪੱਕੇ ਕਰਨ, ਡੀਏ. ਦਾ ਬਕਾਇਆ ਤੁਰੰਤ ਜਾਰੀ ਕਰਨ, ਡਰਾਈਵਰਾਂ ਦੀ ਭਰਤੀ ਰੈਗੂਲਰ ਕਰਨ, ਨਵੀਆਂ ਸਰਕਾਰੀ ਗੱਡੀਆਂ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਹਾਲ ਦੂਜੀਆਂ ਸਰਕਾਰਾਂ ਦਾ ਹੋਇਆ ਹੈ ਇਸ ਸਰਕਾਰ ਦਾ ਹਾਲ ਉਨ੍ਹਾਂ ਤੋਂ ਵੀ ਭੈੜਾ ਹੋਵੇਗਾ। ਇਸ ਮੌਕੇ ਨਿਰਮਲ ਸਿੰਘ ਗਰੇਵਾਲ, ਕੁਲਵੰਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਰਸ਼ਵਿੰਦਰ ਸਿੰਘ ਸੰਮੀ, ਸ਼ਪਿੰਦਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ ਖਮਾਣੋਂ, ਰਸ਼ਪਿੰਦਰ ਸਿੰਘ ਬੱਦੋਵਾਲ, ਗੁਰਵਿੰਦਰ ਸਿੰਘ ਬਸੀ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਯਾਦਵਿੰਦਰ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਫੋਟੋ ਕੈਪਸ਼ਨ: ਗੁਰਮਿੰਦਰ ਸਿੰਘ ਸੈਣੀ ਦਾ ਸਨਮਾਨ ਕਰਦੇ ਹੋਏ ਯੂਨੀਅਨ ਆਗੂ ਕੁਲਵੰਤ ਸਿੰਘ ਢਿਲੋ, ਨਿਰਮਲ ਸਿੰਘ ਗਰੇਵਾਲ ਅਤੇ ਹੋਰ।