ਬਾਬਾ ਜਿਉਂਣਾ ਰਾਮ ਦੀ ਯਾਦ ‘ਚ ਰਿਊਣਾ ਭੋਲਾ ‘ਚ ਕੁਸਤੀ ਦੰਗਲ ਅਤੇ ਅੱਖਾਂ ਦਾ ਕੈਪ ਲਗਵਾਇਆ
ਸਾਬਕਾ ਚੇਅਰਮੈਨ ਬਲਜੀਤ ਭੁੱਟਾ ਨੇ ਵਿਸੇਸ ਤੌਰ ‘ਤੇ ਕੀਤੀ ਸਿਰਕਤ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਬਾਬਾ ਜਿਉਣਾ ਰਾਮ ਜੀ ਦੀ ਯਾਦ ਵਿੱਚ ਪਿੰਡ ਰਿਊਣਾ ਭੋਲਾ ਵਿਖੇ 48 ਵਾਂ ਕੁਸ਼ਤੀ ਦੰਗਲ ਅਤੇ ਅੱਖਾਂ ਦਾ ਚੈੱਕ ਅੱਪ-ਕੈਪ ਲਗਵਾਇਆ ਗਿਆ। ਕਲੱਬ ਪ੍ਰਧਾਨ ਸੁਖਵਿੰਦਰ ਸਿੰਘ, ਜਗਜੀਤ ਸਿੰਘ ਸਰਪੰਚ, ਬਲਜਿੰਦਰ ਸਿੰਘ ਮੈਂਬਰ ਅਤੇ ਮਾਸਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 685ਵਾਂ ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਵੀ ਲਗਵਾਇਆ ਗਿਆ ਅਤੇ ਮਰੀਜ਼ਾਂ ਦਾ ਚੈਕ ਅੱਪ ਹੋਣ ਤੇ ਅੱਖਾਂ ਲਈ ਐਨਕਾਂ ਅਤੇ ਅੱਖਾਂ ਦੇ ਆਪਰੇਸ਼ਨ ਵੀ ਮੁਫਤ ਵਿੱਚ ਕੀਤੇ ਜਾਣਗੇ। ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਜਿਉਣਾ ਰਾਮ ਜੀ ਵੈਲਫੇਅਰ ਕਲੱਬ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਇੱਕਜੁੱਟ ਹੋ ਕੇ ਹਰੇਕ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਹਨ ਜਿਸ ਵਿੱਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ ਤੇ ਪਹਿਲਵਾਨਾਂ ਦਾ ਸਨਮਾਨ ਵੀ ਕੀਤਾ ਜਾਦਾ ਹੈ। ਸ:ਭੁੱਟਾ ਨੇ ਕਿਹਾ ਕਿ ਅਜਿਹੇ ਕੁਸ਼ਤੀ ਦੰਗਲ ਕਰਵਾਉਣ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਸਰੀਰਕ ਮਜਬੂਤੀ ਵੱਲ ਵੱਧਦੇ ਹਨ ਅਤੇ ਅਜਿਹੇ ਕੁਸ਼ਤੀ ਦੰਗਲ ਅਤੇ ਸਮਾਜ ਭਲਾਈ ਕਾਰਜ ਕਰਨ ਨਾਲ ਪਿੰਡ ਵਿੱਚ ਵਸ ਰਹੇ ਨਿਵਾਸੀਆਂ ਦੀਆਂ ਆਪਸੀ ਸਾਂਝਾਂ ਮਜਬੂਤ ਹੁੰਦੀਆਂ ਹਨ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਸ੍ਰੀ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਜੈ ਸਿੰਘ ਬਾੜਾ, ਹਰਨਾਮ ਸਿੰਘ ਕੈਸ਼ੀਅਰ, ਮਨਦੀਪ ਸਿੰਘ ਮੈਂਬਰ, ਕਾਕਾ ਖਾਨ ਮੈਂਬਰ,ਜਤਿੰਦਰ ਸਿੰਘ ਜੋਗਾ ਰਿਊਣਾ ਭੋਲਾ, ਸਤਨਾਮ ਸਿੰਘ ਜਲਵੇੜੀ ਗਹਿਲਾਂ, ਦਮਨਜੋਤ ਸਿੰਘ ਜਲਵੇੜੀ ਗਹਿਲਾਂ, ਹਰਦੇਵ ਸਿੰਘ ਸਾਬਕਾ ਸਰਪੰਚ ਰਿਊਣਾ ਭੋਲਾ ਅਤੇ ਜਸਪਿੰਦਰ ਸਿੰਘ ਮੀਤ ਪ੍ਰਧਾਨ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਕੈਪ ਦਾ ਨਰੀਖਣ ਕਰਦੇ ਹੋਏ।