
ਸ੍ਰੀ ਸੰਗਮੇਸਵਰ ਗਊਸ਼ਾਲਾ ‘ਚ ਗਵਾਲਿਆਂ ਲਈ ਬਣਾਏ ਕਮਰਿਆਂ ਦਾ ਲੈਟਰ ਪਾਇਆ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਗਵਾਲਿਆਂ ਦੀ ਸਹੂਲਤ ਲਈ ਬਣਾਏ ਜਾ ਰਹੇ ਸ਼ਾਨਦਾਰ ਰਿਹਾਇਸ਼ੀ ਕਮਰਿਆਂ ਦਾ ਲੈਂਟਰ ਪਾਉਂਣ ਦਾ ਕਾਰਜ਼ ਕੀਤਾ ਗਿਆ। ਇਸ ਮੌਕੇ ਸਹਿਰ ਦੇ ਪਤਵੰਤਿਆਂ ਨੇ ਸਿਰਕਤ ਕੀਤੀ ਅਤੇ ਸਮਿੰਤੀ ਵਲੋਂ ਕੀਤੇ ਸਾਨਦਾਰ ਸੇਵਾ ਦੇ ਕਾਰਜ਼ ਦੀ ਸਲਾਘਾ ਕੀਤੀ ਗਈ। ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਮੀਤ ਪ੍ਰਧਾਨ ਸੰਜੀਵ ਧੀਰ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ ਨੇ ਦਸਿਆ ਕਿ ਗਊਸ਼ਾਲਾ ਵਿਚ ਗਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਣ ਉਨ੍ਹਾਂ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈਦਾ ਸੀ ਜਿਸ ਨੂੰ ਮੁੱਖ ਰੱਖ ਕੇ ਇਸ ਸਮੱਸਿਆ ਦਾ ਸਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਅਤੇ ਸੰਸਥਾਵਾਂ ਵਲੋਂ ਦਿਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਅਤੇ ਦਸਿਆ ਕਿ ਇਹ ਸਾਰਾ ਲੱਖਾਂ ਰੁਪਏ ਦਾ ਕਾਰਜ਼ ਸਮਿਤੀ ਵਲੋਂ ਲੋਕਾਂ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਇਕ ਵੀ ਪੈਸਾ ਗਊਸ਼ਾਲਾ ਦਾ ਇਸ ਵਿਚ ਨਹੀਂ ਵਰਤਿਆ ਗਿਆ। ਉਨ੍ਹਾਂ ਦਸਿਆ ਕਿ ਸਮਿਤੀ ਵਲੋਂ ਜਿਥੇ ਹਰ ਸਾਲ ਗਊ ਕਥਾ ਕਰਵਾਈ ਜਾਦੀ ਹੈ ਉਥੇ ਇਸ ਦੀ ਬਚੀ ਰਾਸ਼ੀ ਨਾਲ ਗਊਸ਼ਾਲਾ ਵਿਚ ਤੂੜ੍ਹੀ ਆਦਿ ਦਾ ਪ੍ਰਬੰਧ ਕੀਤਾ ਜਾਦਾ ਹੈ ਜੋਂ ਕਿ ਭਵਿਖ ਵਿਚ ਵੀ ਜਾਰੀ ਰਹੇਗਾ। ਇਸ ਮੌਕੇ ਉਘੇ ਸਮਾਜ ਸੇਵੀ ਐਡਵੋਕੇਟ ਅਸਵਨੀ ਅਬਰੋਲ, ਸਿਵ ਕੁਮਾਰ ਗੋਇਲ, ਸਿਵ ਕੁਮਾਰ,ਪੰਡਤ ਰਵਿੰਦਰ ਰਵੀ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਗਊ ਸੇਵਾ ਸਮਿਤੀ ਦੇ ਅਹੁੱਦੇਦਾਰ ਅਤੇ ਪਤਵੰਤੇ ਲੈਂਟਰ ਦਾ ਕਾਰਜ਼ ਸੁਰੂ ਕਰਵਾਉਂਦੇ ਹੋਏ।