ਆਪ ਅਤੇ ਅਕਾਲੀ ਦਲ ਨੂੰ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ‘ਚ ਝੱਟਕਾ ਕਈ ਆਗੂ ਕਾਂਗਰਸ ‘ਚ ਹੋਏ ਸਾਮਲ
ਸਾਬਕਾ ਮੰਤਰੀ ਰਣਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਬਣਦਾ ਮਾਣ ਸਨਮਾਨ ਦਾ ਦਿਤਾ ਭਰੋਸਾ
*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*
ਹਲਕਾ ਅਮਲੋਹ ਅੰਦਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਝੱਟਕਾ ਲਗਿਆ ਜਦੋ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀਆਂ ਨਿਤੀਆਂ ਨੂੰ ਸ਼ਹੀ ਮੰਨਦੇ ਹੋਏ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਦੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਕਈ ਆਗੂਆਂ ਨੇ ਇਨ੍ਹਾਂ ਪਾਰਟੀਆਂ ਨੂੰ ਸਾਥੀਆਂ ਸਮੇਤ ਅਲਵਿਦਾ ਕਹਿਦੇ ਹੋਏ ਕਾਂਗਰਸ ਪਾਰਟੀ ਵਿਚ ਸਾਮਲ ਹੋਣ ਦਾ ਐਲਾਨ ਕਰ ਦਿਤਾ। ਇਨ੍ਹਾਂ ਵਿਚ ਆਪ ਦੀ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਮੋਨਿਕਾ ਸਪਰਾ ਅਤੇ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਸੁੱਖੀ ਬਦੀਨਪੁਰ, ਗੁਰਸੇਵਕ ਸਿੰਘ, ਦਾਰਾ ਬਾਠ ਮੁਗਲਮਾਜਰਾ, ਕੁਲਜੀਤ ਸਿੰਘ ਗੋਗੀ ਸੀਨੀਅਰ ਮੀਤ ਪ੍ਰਧਾਨ ਐਸ.ਸੀ ਵਿੰਗ ਸ੍ਰੋਮਣੀ ਅਕਾਲੀਦਲ ਅਤੇ ਸਰਪੰਚ ਸ਼ੇਰ ਸਿੰਘ ਤੂਰਾਂ ਸਾਮਲ ਹਨ। ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਅਤੇ ਬਲਾਕ ਪ੍ਰਧਾਨ ਸੰਜੀਵ ਦੱਤਾ ਨੇ ਇਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਤੇਜਿੰਦਰ ਸਿੰਘ ਸਲਾਣਾ, ਸੀਨੀਅਰ ਕਾਂਗਰਸ ਆਗੂ ਡਾ. ਜੋਗਿੰਦਰ ਸਿੰਘ ਮੈਣੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਡਾ. ਮਨਮੋਹਨ ਕੌਂਸਲ, ਅਨੰਦ ਪਨੇਸਰ, ਮਹਿਲਾ ਕਾਂਗਰਸ ਦੀ ਸੂਬਾਈ ਆਗੂ ਨੀਲਮ ਰਾਣੀ, ਬਲਾਕ ਪ੍ਰਧਾਨ ਨੀਤੂ ਸਿੰਘੀ, ਅਮਰਿੰਦਰ ਮਾਕਨ, ਇੰਦਰਜੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਕਾਲਾ, ਭਗਵਾਨ ਦਾਸ ਸ਼ਰਮਾ, ਲਾਲ ਸਿੰਘ ਲਾਲੀ, ਕਮਲਜੀਤ ਸੋਮਾ, ਰਾਮ ਕੇਵਲ ਯਾਦਵ, ਵਿਨੈ ਸਰਮਾ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਰਣਜੀਤ ਸਿੰਘ ਅੰਬੇਮਾਜਰਾ, ਚਰਨਜੀਤ ਸਿੰਘ ਰਾਜੂ, ਸਿਵ ਸ਼ਰਮਾ, ਰਾਜੂ ਸ਼ਾਹੀ, ਮਨੋਜ ਅਗਰਵਾਲ, ਦਿਨੇਸ਼ ਸਿੰਘੀ ਅਤੇ ਡਿੰਪਲ ਸ਼ਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਜਿਲਾ ਪ੍ਰਧਾਨ ਡਾ.ਸਿਕੰਦਰ ਸਿੰਘ ਅਤੇ ਹੋਰ ਕਾਂਗਰਸ ‘ਚ ਸਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ।
Post Views: 47