ਸਰਬੱਤ ਦਾ ਭਲਾ ਟਰੱਸਟ ਨੇ ਵੰਡੀਆ ਮਹੀਨਾਵਾਰ ਪੈਨਸਨਾਂ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾਂ ਫਤਹਿਗੜ੍ਹ ਸਾਹਿਬ ਵੱਲੋਂ ਲੋੜਵੰਦ, ਵਿਧਵਾਵਾਂ, ਅੰਗਹੀਣ ਅਤੇ ਬਿੀਮਾਰੀ ਤੋ ਪੀੜਤਾ ਨੂੰ ਮਹੀਨਾਵਾਰ ਪੈਨਸਨਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ, ਮੀਤ ਪ੍ਰਧਾਨ ਜੈਕ੍ਰਿਸਨ ਕਸ਼ਿਅਪ ਅਤੇ ਸਕੱਤਰ ਪਰਮਜੀਤ ਸਿੰਘ ਹਰੀਪੁਰ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ. ਐਸਪੀਐਸ ਓਬਰਾਏ ਜਿਹੜੇ ਕਿ ਆਪਣੀ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਲੋੜਵੰਦ, ਅੰਗਹੀਣਾਂ, ਵਿਧਵਾਵਾਂ ‘ਤੇ ਬਿਮਾਰੀ ਨਾਲ ਪੀੜਤ ਲੋਕਾ ਨੂੰ ਵੰਡਦੇ ਹਨ ਅਤੇ ਮਾਨਵਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋ ਸਨੀ ਓਬਰਾਏ ਸਕੀਮ ਤਹਿਤ ਹੁਸਿਆਰ ‘ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ‘ਤੇ ਫੀਸਾਂ ਵੀ ਦਿਤੀਆਂ ਜਾਦੀਆਂ ਹਨ ਜਦੋ ਕਿ ਹੋਣਹਾਰ ਲੜਕੀਆਂ ਨੂੰ ਕੰਪਿਊਟਰ ਤੇ ਸਿਲਾਈ ਕਢਾਈ ਕੋਰਸ ਮੁਫ਼ਤ ਕਰਵਾਏ ਜਾਂਦੇ ਹਨ। ਇਸ ਮੌਕੇ ਦਫਤਰ ਇੰਨਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਹਰ ਮਹੀਨੇ 150 ਦੇ ਕਰੀਬ ਲੋੜਵੰਦਾਂ ਨੂੰ ਪੈਨਸਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ।
ਫੋਟੋ ਕੈਪਸ਼ਨ: ਸਰਬੱਤ ਦੇ ਭਲਾ ਟਰੱਸਟ ਦੇ ਪ੍ਰਧਾਨ ਅਤੇ ਹੋਰ ਲੋੜਵੰਦਾਂ ਨੂੰ ਪੈਨਸਨਾਂ ਦੇ ਚੈਕ ਦਿੰਦੇ ਹੋਏ।