G-2P164PXPE3

ਮਾਮਲਾ ਪਿੰਡ ਵਜੀਰਾਬਾਦ ਦੇ ਬੈਂਕ ਵਿੱਚੋਂ ਕਰੋੜਾਂ ਰੁਪਏ ਦੀ ਰਾਸ਼ੀ ਕਢਵਾਉਣ ਦਾ

ਮਾਮਲਾ ਪਿੰਡ ਵਜੀਰਾਬਾਦ ਦੇ ਬੈਂਕ ਵਿੱਚੋਂ ਕਰੋੜਾਂ ਰੁਪਏ ਦੀ ਰਾਸ਼ੀ ਕਢਵਾਉਣ ਦਾ

ਪਿੰਡ ਵਜੀਰਾਬਾਦ ਦਾ ਸਰਪੰਚ ਅਤੇ ਪੰਚਾਇਤ ਸਕੱਤਰ ਮੁਅਤਲ

ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)

ਪਿੰਡ ਵਜੀਰਾਬਾਦ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵੱਲੋਂ ਮੁਅਤਲ ਕਰ ਦਿੱਤਾ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਫਤਹਿਗੜ੍ਹ ਸਾਹਿਬ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪੱਤਰ ਰਾਹੀ ਦੱਸਿਆ ਸੀ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਹੰਦ ਨੇ ਜਾਣਕਾਰੀ ਦਿਤੀ ਹੈ ਕਿ ਉਨ੍ਹਾਂ ਦੇ ਦਸਖਤਾਂ ਤੋਂ ਵਗੈਰ ਚੈਕ ਰਾਹੀ ਅਣ-ਅਧਿਕਾਰਤ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਜਾਅਲੀ ਦਸਤਖਤ ਕਰਨ ਅਤੇ ਜਾਅਲੀ ਦਸਤਾਵੇਜ ਰਾਹੀ ਰਾਸੀ ਕਢਵਾਉਂਣ ਦਾ ਵੀ ਦੋਸ਼ ਲਾਇਆ ਜਿਸ ਪੰਚਾਇਤ ਸਕੱਤਰ ਰਾਜਵੀਰ ਸਿੰਘ ਅਤੇ ਵਜ਼ੀਰਾਬਾਦ ਦੇ ਸਰਪੰਚ ਯਾਦਵਿੰਦਰ ਸਿੰਘ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਬੀਡੀਪੀਓ ਸਰਹੰਦ ਨੇ ਜਾਅਲੀ ਦਸਤਖਤ ਕਰਨ ਅਤੇ ਜਾਅਲੀ ਦਸਤਾਵੇਜ ਤਿਆਰ ਕਰਨ ਬਦਲੇ ਥਾਣਾ ਸਰਹਿੰਦ ਵਿਚ ਵੀ ਯਾਦਵਿੰਦਰ ਸਿੰਘ ਸਰਪੰਚ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ ਅਤੇ ਉਸ ਨੂੰ ਮੁੱਅਤਲ ਕਰਨ ਦੀ ਸਿਫ਼ਾਰਸ ਕੀਤੀ ਹੈ। ਉਸ ਨੇ ਦਸਿਆ ਕਿ ਉਸ ਦੀ ਜਾਣਕਾਰੀ ਤੋਂ ਵਗੈਰ ਸਰਪੰਚ ਨੇ ਕਰੀਬ 3 ਕਰੋੜ 78 ਲੱਖ ਰੁਪਏ ਦੀ ਰਾਸ਼ੀ ਕਢਵਾਈ ਹੈ, ਜਿਸ ਨਾਲ ਗ੍ਰਾਮ ਪੰਚਾਇਤ ਦਾ ਵਿਤੀ ਨੁਕਸਾਨ ਕੀਤਾ ਗਿਆ। ਇਸ ਸਬੰਧੀ ਸਰਪੰਚ ਵੱਲੋਂ ਦਫਤਰ ਜਾ ਬਲਾਕ ਵਿਕਾਸ ਪੰਚਾਇਤ ਅਫਸਰ ਕੋਲ ਰਾਸ਼ੀ ਸਬੰਧੀ ਕੋਈ ਵੀ ਮਤਾ ਜਾਂ ਐਸਟੀਮੇਟ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਸਰਪੰਚ ਵੱਲੋਂ ਬੈਂਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਰੂਲਾਂ ਦੀ ਉਲੰਘਣਾ ਕਰਨ ਦਾ ਦੋਸ ਲਾਇਆ। ਬੀਡੀਪੀਓ ਨੇ ਇਹ ਵੀ ਦਸਿਆ ਕਿ ਵਜੀਰਾਵਾਦ ਪੰਚਾਇਤ ਨੂੰ ਸ਼ਾਮਲਾਤ ਜਮੀਨ 130 ਏਕੜ ਇਕਵਾਇਰ ਹੋਣ ਬਦਲੇ 52 ਕਰੋੜ ਰੁਪਏ ਮਿਲੇ ਸਨ, ਜਦੋਂ ਪੰਚਾਇਤ ਦੀਆਂ ਬੈਂਕ ਸਟੇਟਮੈਂਟਾਂ ਨੂੰ ਵਾਚਿਆ ਗਿਆ ਤਾਂ ਮੂਲ ਰਾਸ਼ੀ ਵਿੱਚੋਂ 28 ਕਰੋੜ 21 ਲੱਖ 91 ਹਜ਼ਾਰ 2 ਰੁਪਏ ਦੀ ਰਾਸ਼ੀ ਸਰਪੰਚ ਕਢਵਾਈ ਗਈ ਹੈ। ਉਨ੍ਹਾਂ ਦਸਿਆ ਕਿ ਪੰਚਾਇਤ ਸਕੱਤਰ ਅਤੇ ਸਰਪੰਚ ਖਿਲਾਫ਼ ਕਾਰਵਾਈ ਦੀ ਕੀਤੀ ਸਿਫ਼ਾਰਸ ਨੂੰ ਮੁੱਖ ਰੱਖ ਕੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਸਰਪੰਚ ਯਾਦਵਿੰਦਰ ਸਿੰਘ ਨੂੰ ਅਹੁਦੇ ਤੋਂ ਮੁਅਤਲ ਕਰ ਦਿਤਾ ਅਤੇ ਪੰਚਾਇਤ ਸਕੱਤਰ ਰਾਜਵੀਰ ਸਿੰਘ ਨੂੰ ਮੁਅਤਲ ਕਰਨ ਲਈ ਪੰਚਾਇਤ ਸਕੱਤਰ ਸ਼ਾਖਾ ਨੂੰ ਹਦਾਇਤ ਕੀਤੀ। ਉਨ੍ਹਾਂ ਦਸਿਆ ਕਿ ਸਰਪੰਚ ਹੁਣ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੇ ਸਕਦਾ। ਇਸ ਦੇ ਨਾਲ ਹੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਕਿ ਬੈਂਕਾਂ ਵਿੱਚ ਸਰਪੰਚ ਦੇ ਨਾਮ ਤੇ ਗ੍ਰਾਮ ਪੰਚਾਇਤ ਦੇ ਖਾਤੇ ਚਲਦੇ ਨੇ ਉਹ ਤੁਰੰਤ ਸੀਲ ਕੀਤੇ ਜਾਣ।

ਫੋਟੋ ਕੈਪਸ਼ਨ: ਏਡੀਸੀ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਜਾਣਕਾਰੀ ਦਿੰਦੇ ਹੋਏ।

Leave a Comment