
ਵਾਰਡ ਨੰਬਰ 5 ਦੀਆਂ ਔਰਤਾਂ ਨੇ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਹਲਕਾ ਇੰਚਾਰਜ਼ ਰਾਜੂ ਖੰਨਾ ਨੂੰ ਕਰਵਾਇਆ ਜਾਣੂੰ
ਅਮਲੋਹ(ਅਜੇ ਕੁਮਾਰ)
ਭਾਵੇਂ ਸੂਬੇ ਦੀ ਆਪ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਹਿਰਾਂ ਦੀ ਸਫਾਈ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਗਰਾਊਂਡ ਪੱਧਰ ‘ਤੇ ਇਨ੍ਹਾਂ ਵਿਚ ਸਚਾਈ ਨਹੀਂ ਜਿਸ ਕਾਰਣ ਲੋਕ ਸੰਤਾਪ ਭੋਗ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ‘ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਦਫ਼ਤਰ ਅਮਲੋਹ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸੀਵਰੇਜ ਦੇ ਓਵਰ ਫਲੋ ਗੰਦੇ ਪਾਣੀ ਦੀ ਸਮੱਸਿਆਂ ਨੂੰ ਲੈ ਕੇ ਸ਼ਹਿਰ ਦੇ ਵਾਰਡ ਨੰਬਰ 5 ਦੀਆਂ ਔਰਤਾਂ ਵਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਂਣ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਹੱਲ ਕਰਨ ਲਈ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਅਤੇ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਦਾ ਹੈ ਪ੍ਰੰਤੂ ਮੱਸਲੇ ਦਾ ਕੋਈ ਠੋਸ ਹੱਲ ਨਹੀਂ ਹੋ ਰਿਹਾ ਜਿਸ ਕਾਰਣ ਬਿਮਾਰੀ ਫ਼ੈਲਣ ਦਾ ਵੀ ਖਤਰਾ ਹੈ ਅਤੇ ਲੋਕ ਸੰਤਾਪ ਭੋਗਣ ਲਈ ਮਜਬੂਰ ਹੋ ਰਹੇ ਹਨ। ਸ੍ਰੀ ਰਾਜੂ ਖੰਨਾ ਨੇ ਕਿਹਾ ਕਿ ਕੌਂਸਲ ਪ੍ਰਧਾਨ ਦੇ ਆਪਣੇ ਵਾਰਡ ਵਿਚ ਵੀ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦਾ ਵਿਕਾਸ ਅਤੇ ਸੀਵਰੇਜ਼ ਪਾਇਆ ਗਿਆ ਸੀ ਪ੍ਰੰਤੂ ਕਾਂਗਰਸ ਅਤੇ ਮੌਜੂਦਾ ਆਪ ਸਰਕਾਰ ਇਸ ਦੀ ਸਫ਼ਾਈ ਨਹੀਂ ਕਰਵਾ ਸਕੇ ਜਿਸ ਕਾਰਣ ਲੋਕਾਂ ਨੂੰ ਭਾਰੀ ਮੁਸਕਲ ਆ ਰਹੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਹੱਲ ਨਾ ਹੋਇਆ ਤਾਂ ਉਹ ਲੋਕਾਂ ਨੂੰ ਲੈ ਕੇ ਕੌਂਸਲ ਦਫ਼ਤਰ ਦਾ ਘਰਾਓ ਕਰਨ ਲਈ ਮਜਬੂਰ ਹੋਣਗੇ।
ਫੋਟੋ ਕੈਪਸਨ: ਅਮਲੋਹ ਦੇ ਵਾਰਡ ਨੰਬਰ 5 ਦੀਆਂ ਔਰਤਾਂ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਦਸਦੀਆਂ ਹੋਈਆਂ