ਮਾਰਕੀਟ ਕਮੇਟੀ ਸਰਹਿੰਦ ਅਧੀਨ ਮੰਡੀਆਂ ਅਤੇ ਖਰੀਦ ਕੇਦਰਾਂ ‘ਚ ਕਣਕ ਦੀ ਖਰੀਦ ਨੇ ਫੜ੍ਹੀ ਤੇਜੀ-ਢਿਲੋ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੀਆਂ ਸਾਰੀਆਂ ਮੰਡੀਆਂ ਅਤੇ ਖਰੀਦ ਕੇਦਰਾਂ ਵਿੱਚ ਕਣਕ ਦੀ ਖਰੀਦ ‘ਨੇ ਤੇਜੀ ਫੜ੍ਹ ਲਈ ਹੈ। ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਕਣਕ ਦੀ ਫ਼ਸਲ ਬਹੁਤ ਸਾਫ ਸੁਥਰੀ ਆ ਰਹੀ ਹੈ। ਕਣਕ ਦੀ ਖਰੀਦ ਭਾਵੇਂ ਸਰਕਾਰ ਵੱਲੋਂ 1 ਅਪਰੈਲ ਤੋਂ ਹੀ ਸ਼ੁਰੂ ਕੀਤੀ ਸੀ ਪਰ ਕਣਕ ਦੀ ਆਮਦ ਪਹਿਲਾਂ ਨਾਲੋਂ ਮੌਸਮ ਵਿੱਚ ਬਦਲਾਅ ਕਾਰਨ ਲੇਟ ਸ਼ੁਰੂ ਹੋਈ ਹੈ। ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ, ਕਿਸਾਨਾਂ ਦੇ ਬੈਠਣ ਤੇ ਆਰਾਮ ਕਰਨ ਲਈ ਅਤੇ ਬਿਜਲੀ ਆਦਿ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸਕਲ ਆਵੇ ਤਾਂ ਤੁਰੰਤ ਧਿਆਨ ਵਿਚ ਲਿਆਦੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ, ਆੜ੍ਹਤੀ ਅਤੇ ਮਜਦੂਰਾਂ ਨੂੰ ਕਿਸੇ ਕਿਸਮ ਦੀ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ। ਪੀਰ ਜੈਨ ਮੰਡੀ ਦਾ ਉਨ੍ਹਾਂ ਦੌਰਾ ਕਰਕੇ ਆੜ੍ਹਤੀਅਤੇ ਕਿਸਾਨਾਂ ਨਾਲ ਗਲਬਾਤ ਕੀਤੀ ਅਤੇ ਕਿਹਾ ਕਿ ਖਰੀਦ ਵਿਚ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ। ਉਨ੍ਹਾਂ ਖਰੀਦ ਏਜੰਸੀਆਂ ਨੂੰ ਤੇਜੀ ਨਾਲ ਖਰੀਦ ਕਰਨ ਲਈ ਵੀ ਕਿਹਾ। ਇਸ ਮੌਕੇ ਸਕੱਤਰ ਹਰਿੰਦਰ ਸਿੰਘ ਗਿੱਲ, ਤਰਲੋਚਨ ਸਿੰਘ, ਦਲਬੀਰ ਸਿੰਘ ਮੰਡੀ ਸੁਪਰਵਾਈਜ਼ਰ, ਗੁਰਸੱਜਣ ਸਿੰਘ ਕਲਰਕ, ਇੰਸਪੈਕਟਰ ਸਤੀਸ਼ (ਐਫ ਸੀ ਆਈ), ਅਮਰਪ੍ਰੀਤ ਸਿੰਘ (ਪਨਗਰੇਨ), ਗੁਰਪ੍ਰੀਤ ਸਿੰਘ (ਪਨਸਪ) ਆੜ੍ਹਤੀ ਅਸ਼ੋਕ ਕੁਮਾਰ, ਹੁਕਮ ਚੰਦ, ਰਕੇਸ਼ ਕੁਮਾਰ, ਮਨਦੀਪ ਸਿੰਘ, ਜਸਪਾਲ ਸਿੰਘ, ਦਲਵਿੰਦਰ ਸਿੰਘ,ਮੁਨੀਮ ਗੁਰਪ੍ਰੀਤ ਨਾਥ, ਸੁਖਜਿੰਦਰ ਸਿੰਘ, ਮਿੰਟੂ, ਕਿਸਾਨ ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ। ਕਿਸਾਨਾਂ ਨੇ ਦਸਿਆ ਕਿ ਇਸ ਵਾਰ ਕਣਕ ਦਾ ਝਾੜ ਪਹਿਲਾ ਦੇ ਮੁਕਾਬਲੇ ਏਕੜ ਮਗਰ 5-6 ਕੁਇੰਟਲ ਵੱਧ ਆ ਰਿਹਾ ਹੈ।
ਫੋਟੋ ਕੈਪਸ਼ਨ: ਪੀਰਜੈਨ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾੳਂਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਹਰਿੰਦਰ ਸਿੰਘ ਗਿੱਲ।