
ਸਰਕਾਰੀ ਐਲੀਮੈਟਰੀ ਸੁਪਰ ਸਮਾਰਟ ਸਕੂਲ ‘ਚ ਚਾਰ ਦਿਵਾਰੀ ਨੂੰ ਵਿਧਾਇਕ ਗੈਰੀ ਬੜਿੰਗ ਕਰਨਗੇ ਅੱਜ ਲੋਕ ਅਰਪਣ
ਪੰਜਾਬ ਸਿਖਿਆ ਕ੍ਰਾਂਤੀ ਤਹਿਤ ਕਪੂਰਗੜ੍ਹ ਦੇ ਸਕੂਲ ‘ਚ ਹੋਵੇਗਾ ਪ੍ਰਭਾਵਸ਼ਾਲੀ ਸਮਾਗਮ-ਅਨਿਲ ਬਾਂਸਲ
ਅਮਲੋਹ(ਅਜੇ ਕੁਮਾਰ)
ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਕਪੂਰਗੜ ਵਿਖੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ 17 ਅਪ੍ਰੈਲ ਨੂੰ 11 ਵਜੇ ਨਵੀਂ ਬਣੀ ਚਾਰਦਿਵਾਰੀ ਨੂੰ ਲੋਕ ਸਮਰਪਣ ਕਰਨਗੇ। ਇਸ ਗੱਲ ਦਾ ਪ੍ਰ੍ਰਗਟਾਵਾ ਕਪੂਰਗੜ੍ਹ ਸੈਟਰ ਦੇ ਹੈਡ ਟੀਚਰ ਅਨਿਲ ਬਾਂਸਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਚ ਪੰਜਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ ਕਪੂਰਗੜ ਵਿਖੇ 4 ਵਿੱਘੇ ਦੇ ਕਰੀਬ ਜਮੀਨ ਵਿੱਚ ਨਵੇਂ ਬਣੇ ਗਰਾਂਉਡ ਦੀ ਚਾਰ ਦੀਵਾਰੀ ਕਰਵਾਈ ਗਈ ਹੈ ਜਿਸ ਨੂੰ ਵਿਧਾਇਕ ਲੋਕ ਅਰਪਣ ਕਰਨਗੇ। ਉਨ੍ਹਾਂ ਦਸਿਆ ਕਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਾਪੇ, ਅਧਿਆਪਕ ਅਤੇ ਇਲਾਕੇ ਦੀਆਂ ਸ਼ਖਸੀਅਤਾਂ ਸਾਮਲ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ: ਅਨਿਲ ਬਾਂਸਲ