G-2P164PXPE3

ਪ੍ਰਧਾਨ ਮੰਤਰੀ ਮੋਦੀ ਨੇ ਸਨਾਤਨ ਨੂੰ ਉਚਾ ਚੁਕਣ ਲਈ ਅਹਿਮ ਭੁਮਿਕਾ ਨਿਭਾਈ

ਪ੍ਰਧਾਨ ਮੰਤਰੀ ਮੋਦੀ ਨੇ ਸਨਾਤਨ ਨੂੰ ਉਚਾ ਚੁਕਣ ਲਈ ਅਹਿਮ ਭੁਮਿਕਾ ਨਿਭਾਈ

ਅਮਲੋਹ(ਅਜੇ ਕੁਮਾਰ)

ਸ੍ਰੀ ਸੀਤਲਾ ਮਾਤਾ ਮੰਦਰ ਅਮਲੋਹ ਵਿਚ ਚਲ ਰਹੀ ਸ੍ਰੀ ਰਾਮ ਚਰਿਤਰ ਮਾਨਸ ਕਥਾ ਗਿਆਨ ਯੱਗ ਦੌਰਾਨ ਉਘੇ ਕਥਾ ਵਾਚਕ ਮਹੰਤ ਪ੍ਰਿਯੰਕਾ ਬਾਵਾ ਨੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਸੇਧ ਲੈਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਉਤਮ ਧਰਮ ਹੈ ਜਿਸ ਨੂੰ ਹੋਰ ਪ੍ਰਫੁਲਿਤ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਅਹਿਮ ਭੁਮਿਕਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਮੰਦਰ ਨਿਰਮਾਣ ਸਮੇਂ ਉਨ੍ਹਾਂ ਸ੍ਰੀ ਰਾਮ ਮੰਦਰ ਦੀ ਪੂਜਾ ਉਪਰੰਤ ਹੀ ਆਪਣਾ ਵਰਤ ਖੋਲਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸਰਧਾਲੂਆਂ ਨੇ ਸਿਰਕਤ ਕੀਤੀ। ਇਸ ਮੌਕੇ ਕੌਂਸਲਰ ਅਤੁਲ ਲੁਟਾਵਾ, ਜੀਨਤ ਮਹੰਤ, ਭਾਜਪਾ ਆਗੂ ਰਾਜਪਾਲ ਗਰਗ, ਪ੍ਰਦੀਪ ਗਰਗ, ਚੇਅਰਮੈਨ ਸੁਸ਼ੀਲ ਬਾਂਸਲ, ਇੰਦਰ ਮੋਹਨ ਸੂਦ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਮੇਸ਼ ਗੁਪਤਾ, ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ ਅਤੇ ਹੋਰ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸ੍ਰੀ ਜੀਨਤ ਮਹੰਤ ਨੇ ਪ੍ਰਬੰਧਕਾਂ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿਤੀ। ਚੇਅਰਮੈਨ ਵਿਨੈ ਪੁਰੀ ਨੇ ਧੰਨਵਾਦ ਕੀਤਾ।

ਫ਼ੋਟੋ ਕੈਪਸਨ: ਮਹੰਤ ਪ੍ਰਿਯੰਕਾ ਬਾਵਾ ਸਮਾਗਮ ਦੌਰਾਨ ਜੀਨਤ ਮਹੰਤ ਦਾ ਸਨਮਾਨ ਕਰਦੇ ਹੋਏ।

Leave a Comment

21:47