ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ
ਜਨਤਕ ਨੋਟਿਸ
ਪੰਜਾਬ ਸਰਕਾਰ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ,
ਚੰਡੀਗੜ੍ਹ ਅਪ੍ਰੈਲ 25 (ਜਗਜੀਤ ਸਿੰਘ) :- ਪੰਜਾਬ ਰਾਜ ਵਿੱਚ ਰਾਸ਼ਨ ਡਿਪੂਆਂ ਰਾਹੀਂ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੂਹ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. (eKYC) ਮਿਤੀ 30 ਅਪ੍ਰੈਲ 2025 ਤੱਕ ਮੁਕੰਮਲ ਕੀਤੀ ਜਾਣੀ ਹੈ। ਜਿਹੜੇ ਲਾਭਪਾਤਰੀਆਂ ਵਲੋਂ ਮਿਤੀ 30 ਅਪ੍ਰੈਲ 2025 ਤੱਕ ਈ.ਕੇ.ਵਾਈ.ਸੀ. (eKYC) ਨਹੀਂ ਕਰਵਾਈ ਜਾਵੇਗੀ, ਉਹਨਾਂ ਨੂੰ ਰਾਸ਼ਨ ਪ੍ਰਾਪਤ ਕਰਨ ਵਿੱਚ ਔਕੜ ਪੇਸ਼ ਆ ਸਕਦੀ ਹੈ। ਈ.ਕੇ.ਵਾਈ.ਸੀ. (eKYC) (ਇਲੈਕਟ੍ਰਾਨਿਕ ਨੋ ਯੂਅਰ ਕਸਟਮਰ-electronic know your customer) ਇੱਕ ਡਿਜੀਟਲ ਪ੍ਰਕਿਰਿਆ ਹੈ ਜਿਸ ਰਾਹੀਂ ਉਂਗਲਾਂ ਦੇ ਨਿਸ਼ਾਨ ਜਾਂ ਅੱਖਾਂ ਦੀ ਪੁਤਲੀ ਦੇ ਸਕੈਨ ਨਾਲ ਲਾਭਪਾਤਰੀ ਦੀ ਸਹੀ ਪਹਿਚਾਣ ਕਾਇਮ ਕੀਤੀ ਜਾਂਦੀ ਹੇ। ਇਹ ਪ੍ਰਕਿਰਿਆ ਰਾਜ ਦੇ ਹਰ ਰਾਸ਼ਨ ਡਿਪੂ ਤੇ ਬਿਲਕੁਲ ਮੁਫਤ ਉਪਲਬਧ ਹੈ। ਇਸ ਲਈ ਰਾਜ ਦੇ ਸਮੂਹ ਲਾਭਪਾਤਰੀਆਂ ਜਿਨ੍ਹਾਂ ਨੇ ਹਾਲੇ ਤੱਕ ਈ.ਕੇ.ਵਾਈ.ਸੀ. (eKYC) ਨਹੀਂ ਕਰਵਾਈ ਹੈ, ਨੂੰ ਇਸ ਜਨਤਕ ਨੋਟਿਸ ਰਾਹੀਂ ਅਪੀਲ ਕੀਤੀ
ਜਾਂਦੀ ਹੈ ਕਿ ਉਹ ਕਿਸੇ ਵੀ ਨੇੜਲੋਂ ਰਾਸ਼ਨ ਡਿਪੂ ਤੇ ਜਲਦ ਤੋਂ ਜਲਦ ਪਹੁੰਚ ਕਰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਦੇ ਸਮੂਹ ਮੈਂਬਰਾਂ ਦੀ eKYC ਪ੍ਰਕਿਰਿਆ 30 ਅਪ੍ਰੈਲ 2025 ਤੋਂ ਪਹਿਲਾਂ-ਪਹਿਲਾਂ ਹਰ ਹਾਲ ਵਿੱਚ ਮੁਕੰਮਲ ਕਰਵਾਉਣ। ਰਾਜ ਸਰਕਾਰ ਦਾ ਮਨੋਰਥ ਇਹ ਹੈ ਕਿ ਕੋਈ ਵੀ ਲਾਭਪਾਤਰੀ ਕਣਕ ਤੋਂ ਵਾਂਝਾ ਨਾ ਰਹੇ।
ਸਕੱਤਰ-ਕਮ-ਡਾਇਰੈਕਟਰ,ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ।
43797