
ਭਗਵਾਨ ਪਰਸੂ ਰਾਤ ਜੈਯੰਤੀ ਨੂੰ ਮੁੱਖ ਰੱਖ ਕੇ ਸ੍ਰੀ ਰਮਾਇਣ ਜੀ ਦਾ ਪਾਠ ਅਰੰਭ
ਅਮਲੋਹ(ਅਜੇ ਕੁਮਾਰ)
ਰਾਮ ਬਾਗ ਸਿਵ ਮੰਦਰ ਅਮਲੋਹ ਵਿਚ ਭਗਵਾਨ ਪਰਸੂ ਰਾਮ ਜੈਯੰਤੀ ਨੂੰ ਮੁੱਖ ਰੱਖ ਕੇ ਸ੍ਰੀ ਰਮਾਇਣ ਜੀ ਦਾ ਪਾਠ ਅਰੰਭ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਸ਼ਾਸਤਰੀ ਜਗਦੰਬੇ ਪ੍ਰਸ਼ਾਦ ਨੇ ਮੰਤਰਾਂ ਦਾ ਉਚਾਰਣ ਕਰਕੇ ਪਾਠ ਦੀ ਅਰੰਭਤਾ ਕੀਤੀ ਅਤੇ ਪੂਜਾ ਦੀ ਰਸਮ ਕਰਵਾਈ। ਮੰਦਰ ਦੇ ਮੁੱਖ ਸੇਵਾਦਾਰ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ ਨੇ ਦਸਿਆ ਕਿ ਪਾਠ ਦੇ ਭੋਗ 29 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪਾਏ ਜਾਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਅਮਨਦੀਪ ਧੀਮਾਨ, ਗੁਰਮੀਤ ਧੀਮਾਨ, ਪਰਮਿੰਦਰ ਧੀਮਾਨ, ਖੁਸ਼ਮੀਤ ਧੀਮਾਨ, ਮੰਦਰ ਦੇ ਸੇਵਾਦਾਰ ਕੁਲਦੀਪ ਮੋਦੀ, ਮਾਸਟਰ ਜਗਦੀਸ ਮੋਦੀ, ਐਡਵੋਕੇਟ ਗੋਲਡੀ ਅਰੋੜਾ, ਕੈਲਾਸ਼ ਚੰਦ ਵਰਮਾ, ਬੌਬੀ ਸੇਢਾ, ਗੰਗਾ ਰਾਮ ਸਰਮਾ, ਹਿੰਮਾਸੂ ਸ਼ਰਮਾ, ਯੁਗੇਸ਼ ਬਾਂਸਲ, ਰੁਪਿੰਦਰ ਜਿੰਦਲ, ਪ੍ਰਿੰਯਾ ਸੇਢਾ, ਮਮਤਾ ਰਾਣੀ ਅਤੇ ਮਾਸਟਰ ਰਜੇਸ ਕੁਮਾਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਪੂਜਾ ਦੀ ਰਸਮ ਵਿਚ ਸਾਮਲ ਪਤਵੰਤੇ।