
ਭਗਵਾਨ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ
ਅਮਲੋਹ(ਅਜੇ ਕੁਮਾਰ)
ਸ੍ਰੀ ਰਾਮ ਬਾਗ ਸਿਵ ਮੰਦਰ ਅਮਲੋਹ ਵਿਚ ਅੱਜ ਭਗਵਾਨ ਪਰਸੂ ਰਾਮ ਜੈਯੰਤੀ ਮੌਕੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਹਲਵਾ, ਸਮੌਸੇ, ਲੱਡੂ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ। ਮੰਦਰ ਦੇ ਮੁੱਖ ਪੁਜਾਰੀ ਪੰਡਤ ਜਗਦੰਬੇ ਪ੍ਰਸ਼ਾਦ ਨੇ ਪੂਜਾ ਦੀ ਰਸਮ ਕਰਵਾਈ। ਸਮਾਗਮ ਵਿਚ ਮੰਦਰ ਦੇ ਮੁੱਖ ਸੇਵਾਦਾਰ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਬਾਰ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਅਸ਼ੋਕ ਬਾਂਸਲ, ਸ੍ਰੀ ਸੀਤਲਾ ਮਾਤਾ ਮੰਦਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਰਾਮ ਮੰਦਰ ਕਮੇਟੀ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਮਾਸਟਰ ਸੁਭਾਸ਼ ਚੰਦ, ਸ਼ਿਵ ਕੁਮਾਰ ਸ਼ਰਮਾ, ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਤੇਜਵੰਤ ਸਿੰਘ, ਕੌਂਸਲਰ ਪੂਨਮ ਜਿੰਦਲ, ਆਪ ਆਗੂ ਰੁਪਿੰਦਰ ਜਿੰਦਲ, ਬੌਬੀ ਸੇਢਾ, ਗੰਗਾ ਰਾਮ ਸ਼ਰਮਾ, ਕੁਲਦੀਪ ਮੋਦੀ, ਵਿਜੈ ਰਾਣੀ, ਮੰਦਰ ਦੇ ਸੇਵਾਦਾਰ ਕੁਲਦੀਪ ਮੋਦੀ, ਕੈਲਾਸ਼ ਚੰਦ ਵਰਮਾ, ਵਿਜੈ ਰਾਣੀ ਸ਼ਰਮਾ, ਹਿੰਮਾਸੂ ਸ਼ਰਮਾ, ਨਵਜੋਤ ਸਾਰਦਾ, ਅਮਨਦੀਪ ਧੀਮਾਨ, ਗੁਰਮੀਤ ਧੀਮਾਨ, ਪਰਮਇੰਦਰ ਧੀਮਾਨ, ਕੁਸ਼ਮੀਤ ਧੀਮਾਨ, ਰਕੇਸ਼ ਸੇਢਾ, ਜੈਪਾਲ, ਮਾਸਟਰ ਜਗਦੀਸ਼ ਮੋਦੀ, ਦੰਦਾ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ, ਡਾ. ਰੁਪਲ ਸੂਦ ਗੋਲਡ ਮੇਡਲਿਸਟ, ਕਿਆਸ਼ ਸੂਦ, ਰੀਤਾ ਣੀ, ਮਾਸਟਰ ਰਜੇਸ਼ ਕੁਮਾਰ, ਐਡਵੋਕੇਟ ਮਨੀਸ਼ ਮੋਦੀ, ਸੁਰਿੰਦਰ ਸ਼ਰਮਾ, ਰਕੇਸ਼ ਚਾਵਲਾ ਗੋਗੀ ਅਤੇ ਯੂਗੇਸ਼ ਬਾਂਸਲ ਆਦਿ ਮੌਜੂਦ ਸਨ। ਇਸ ਮੌਕੇ ਪ੍ਰਬੰਧਕਾਂ ਵਲੋਂ ਸ਼ਹਿਰ ਦੇ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।
ਫ਼ੋਟੋ ਕੈਪਸਨ: ਮੰਦਰ ਦੇ ਪ੍ਰਬੰਧਕ ਸ਼ਹਿਰ ਦੇ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ।