ਕੇਦਾਰ ਨਾਥ ਧਾਮ ਵਿਖੇ ਬਜਰੰਗ ਸੈਨਾ ਵੱਲੋਂ ਭੰਡਾਰੇ ਦਾ ਕੀਤਾ ਜਾਵੇਗਾ ਆਯੋਜਨ-ਸਾਹਿਲ ਗੋਇਲ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਭਾਜਪਾ ਦੇ ਸੀਨੀਅਰ ਆਗੂ ਅਤੇ ਬਜਰੰਗ ਸੈਨਾ ਦੇ ਰਾਸਟਰੀ ਮੰਤਰੀ ਸਾਹਿਲ ਗੋਇਲ ਨੇ ਅੱਜ ਇਥੇ ਇਕ ਬਿਆਨ ਵਿਚ ਦਸਿਆ ਕਿ ਬਜਰੰਗ ਸੈਨਾ ਵੱਲੋਂ ਉਤਰਾਖੰਡ ਦੇ ਕੇਦਾਰਨਾਥ ਧਾਮ ਵਿਖੇ ਸਰਧਾਲੂਆਂ ਦੀ ਸਹੂਲਤ ਲਈ ਕੇਦਾਰਨਾਥ ਧਾਮ ਦੇਵਭੂਮੀ ਉਤਰਾਖੰਡ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ ਮੁਫ਼ਤ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਸਬੰਧੀ ਸ਼੍ਰੀ ਓਮ ਪ੍ਰਕਾਸ਼ ਰਾਸ਼ਟਰੀ ਸਕੱਤਰ ਬਜਰੰਗ ਸੈਨਾ ਕੇਦਾਰਨਾਥ ਧਾਮ ਦੇਵ ਭੂਮੀ ਉਤਰਾਖੰਡ ਨੇ ਇੱਕ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਪਿਛਲੇ ਸਾਲ ਵਾਂਗ, ਬਜਰੰਗ ਸੈਨਾ ਗੌਰੀਕੁੰਡ ਤੋਂ ਕੇਦਾਰਨਾਥ ਧਾਮ ਤੱਕ ਮੁਫਤ ਭੰਡਾਰ ਦਾ ਆਯੋਜਨ ਕਰ ਰਹੀ ਹੈ ਜਿਸ ਵਿੱਚੋਂ ਪਿਛਲੇ ਸਾਲ 2024 ਵਿੱਚ, ਕੇਦਾਰਨਾਥ ਧਾਮ ਦੇ ਮੁਕੁੰਦ ਭੈਰਵ ਵਿੱਚ 41 ਦਿਨਾਂ ਦਾ ਮੁਫਤ ਭੰਡਾਰਾ ਕੀਤਾ ਸੀ। ਉਨ੍ਹਾਂ ਦਸਿਆ ਕਿ 2025 ਦੀ ਯਾਤਰਾ ਵਿੱਚ ਕੇਦਾਰਨਾਥ ਧਾਮ ਦੇ ਮੁੱਖ ਦੁਆਰ ਗੌਰੀ ਕੁੰਡ ਵਿਖੇ ਬਸਵਰ ਅਤੇ ਬਜਰੰਗ ਸੈਨਾ ਕੈਂਪ ਦਫ਼ਤਰ ਦੀਆਂ ਦੋ ਦੁਕਾਨਾਂ ਅਤੇ ਕੈਪ ਦਫ਼ਤਰ ਖੋਲ੍ਹਣ ਲਈ ਜਗਾ ਦੀ ਮੰਗ ਕੀਤੀ ਗਈ ਹੈ।
ਫ਼ੋਟੋ ਕੈਪਸਨ: ਸਾਹਿਲ ਗੋਇਲ