
ਮੁਨੀਸ਼ ਵਰਮਾ ਭਾਜਪਾ ਦੇ ਇੰਟਰਲੈਕਚੁਆਲ ਸੈਲ ਦੇ ਜ਼ਿਲ੍ਹਾ ਕਨਵੀਨਰ ਨਿਯੁਕਤ
ਫ਼ਤਹਿਗੜ੍ਹ ਸਾਹਿਬ,ਭਾਰਤੀ ਜਨਤਾ ਪਾਰਟੀ ਦੇ ਇੰਟਲੈਕਚੁਅਲ ਸੈਲ ਪੰਜਾਬ ਦੇ ਕਨਵੀਨਰ ਪੀਕੇਐਸ ਭਾਰਦਵਾਜ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਪ੍ਰਬੰਧਕੀ ਜਨਰਲ ਸਕੱਤਰ ਅਤੇ ਇੰਚਾਰਜ ਸ੍ਰੀ ਨਿਵਾਸ਼ਲੂ ਅਤੇ ਰੰਜਮ ਕਾਮਰਾ ਨਾਲ ਸਲਾਹ ਕਰਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੇ ਸਪੁੱਤਰ ਮਨੀਸ਼ ਵਰਮਾ ਨੂੰ ਪਾਰਟੀ ਦੇ ਇੰਟਰਲੈਕਚੁਅਲ ਸੈਲ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕਰਦੇ ਹੋਏ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕੇ ਫ਼ਤਹਿਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਨਾ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਮਹਿਨਤੀ ਅਤੇ ਸਾਫ਼ ਅਕਸ ਵਾਲੇ ਨੌਜਵਾਨਾਂ ਨੂੰ ਅਗੇ ਲਿਆ ਕੇ ਪਾਰਟੀ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਕਿਹਾ। ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਇਹ ਪੱਤਰ ਦੇਣ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਮਨੀਸ਼ ਵਰਮਾ ਪਹਿਲਾਂ ਤੋਂ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਵਿੱਚ ਵਧੇਰੇ ਰੁਚੀ ਰਖਦਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਿੱਚ ਕੇਂਦਰ ਸਰਕਾਰ ਦੇ ਗਰੀਬ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਂਣ ਵਿਚ ਅਹਿਮ ਭੁਮਿਕਾ ਨਿਭਾ ਰਿਹਾ ਹੈ। ਉਸ ਦੀ ਨਿਯੁਕਤੀ ਨਾਲ ਪਾਰਟੀ ਨੂੰ ਜ਼ਿਲ੍ਹੇ ਵਿਚ ਭਾਰੀ ਬੱਲ ਮਿਲੇਗਾ। ਇਸ ਮੌਕੇ ਸ੍ਰੀ ਮਨੀਸ਼ ਵਰਮਾ ਨੇ ਪਾਰਟੀ ਹਾਈਕਮਾਂਡ ਦਾ ਧੰਲਵਾਦ ਕਰਦਿਆ ਭਰੋਸਾ ਦਿਤਾ ਕਿ ਉਸ ਨੂੰ ਜੋਂ ਜੁਮੇਵਾਰੀ ਦਿਨੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਏਗਾ ਅਤੇ ਹਾਈਕਮਾਂਡ ਦੀਆਂ ਆਸਾਂ ਤੇ ਪੂਰਾ ਉਤਰੇਗਾ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਮਨੀਸ਼ ਵਰਮਾ ਹਾਅ ਦਾ ਨਾਅਰਾ ਚੇਤਨਾ ਮੰਚ ਦਾ ਵੀ ਸੂਬਾ ਪ੍ਰਧਾਨ ਹੈ ਜਿਸ ਦੀ ਅਗਵਾਈ ਹੇਠ ਵਾਤਾਵਰਨ ਨੂੰ ਬਚਾਉਂਣ ਲਈ ਲਗਾਤਾਰ ਸਮਾਗਮ ਹੁੰਦੇ ਆ ਰਹੇ ਹਨ।
ਫੋਟੋ ਕੈਪਸ਼ਨ: ਮਨੀਸ਼ ਵਰਮਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ।