
ਗਊ ਸਾਲਾ ਅਮਲੋਹ ਦੇ ਪ੍ਰਬੰਧਕਾਂ ਨੇ ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਅਤੇ ਡਾ. ਰੂਪਲ ਸੂਦ ਦਾ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ ਅਤੇ ਡਾ. ਰੂਪਲ ਸੂਦ ਗੋਲਡ ਮੈਡਲਿਸਟ ਨੇ ਆਪਣੇ ਪੁੱਤਰ ਕਿਆਂਸ਼ ਸੂਦ ਦਾ ਜਨਮ ਦਿਹਾੜਾ ਗਊ ਮਾਤਾ ਦਾ ‘ਕੇਕ’ ਕੱਟ ਕੇ ਮਨਾਇਆ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਸਰਮਾ ਨੇ ਮੰਤਰਾਂ ਦਾ ਉਚਾਰਣ ਕੀਤਾ। ਪ੍ਰੋਗਰਾਮ ਵਿਚ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਇੰਦਰ ਮੋਹਨ ਸੂਦ, ਇੰਦੂ ਸੂਦ ਆਦਿ ਨੇ ਵੀ ਸਿਰਕਤ ਕੀਤੀ। ਗਊਸ਼ਾਲਾ ਵਲੋਂ ਡਾ. ਮਨਜੀਤ ਸਿੰਘ ਮੱਨੀ ਨੇ ਸੂਦ ਪ੍ਰੀਵਾਰ ਦਾ ਸਨਮਾਨ ਕਰਦੇ ਹੋਏ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤੋਂ ਸੇਧ ਲੈਦੇ ਹੋਏ ਆਪਣੇ ਬੱਚਿਆਂ ਆਦਿ ਦੇ ਜਨਮ ਦਿਹਾੜੇ ਗਊਸ਼ਾਲਾ ਵਿਚ ਗਊ ਮਾਤਾ ਦਾ ‘ਕੇਕ’ ਕੱਟ ਕੇ ਮਨਾਉਂਣੇ ਚਾਹੀਦੇ ਹਨ ਜਿਸ ਨਾਲ ਅਸੀ ਗਊ ਮਾਤਾ ਦਾ ਅਸੀਰਵਾਦ ਹਾਸਲ ਕਰ ਸਕਦੇ ਹਾਂ। ਬਾਅਦ ਵਿਚ ਲੱਡੂ, ਬਰਫ਼ੀ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ।
ਫ਼ੋਟੋ ਕੈਪਸਨ: ਗਊਸ਼ਾਲਾ ਦੇ ਪ੍ਰਬੰਧਕ ਡਾ. ਹਿਮਾਂਸੂ ਸੂਦ, ਡਾ. ਰੂਪਲ ਸੂਦ, ਭੂਸ਼ਨ ਸੂਦ ਅਤੇ ਕਿਆਂਸ਼ ਸੂਦ ਦਾ ਸਨਮਾਨ ਕਰਦੇ ਹੋਏ।