
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ ਸਵਾਗਤਯੋਗ ਅਤੇ ਇਤਿਹਾਸਕ-ਐਡਵੋਕੇਟ ਸੁੱਖੀ
ਅਮਲੋਹ(ਅਜੇ ਕੁਮਾਰ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੈਬਨਿਟ ਬੈਠਕ ਵਿਚ ਸਰਕਾਰ ਵੱਲੋਂ ਜਾਤੀ ਜਨਗਣਨਾ ਕਰਵਾਉਣ ਦੇ ਫੈਸਲੇ ਦਾ ਐਲਾਨ ਕੀਤਾ ਹੈ ਜੋ ਕਿ ਸਵਾਗਤਯੋਗ ਅਤੇ ਇਤਿਹਾਸਕ ਫੈਸਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੂਥ ਵਿੰਗ ਦੇ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਨੇ ਕਰਦਿਆਂ ਇਸ ਫੈਸਲੇ ਨੂੰ ਦੇਸ਼ ਹਿੱਤ ਫੈਸਲਾ ਦੱਸਦੇ ਹੋਏ ਕੀਤਾ। ਸ੍ਰੀ ਸੁੱਖੀ ਨੇ ਕਿਹਾ ਕਿ ਕੇਂਦਰੀ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਇਹ ਜਨਗਣਨਾ ਇਸ ਸਾਲ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਘੱਟੋ ਘੱਟ 2 ਸਾਲ ਦਾ ਸਮਾਂ ਲਗੇਗਾ। ਉਨ੍ਹਾਂ ਕਿਹਾ ਕਿ 1947 ਤੋਂ ਜਾਤੀ ਜਨਗਣਨਾ ਨਹੀਂ ਕੀਤੀ ਗਈ। ਜਾਤੀ ਜਨਗਣਨਾ ਇਕ ਅਜਿਹਾ ਸਰਵੇਖਣ ਹੈ ਜਿਸ ਵਿੱਚ ਕਿਸੇ ਖੇਤਰ ਜਾਂ ਦੇਸ਼ ਦੇ ਲੋਕਾਂ ਦੀ ਜਾਤੀ ਦੇ ਆਧਾਰ ਉੱਤੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇਸ ਦਾ ਮੁੱਖ ਮਤਲਬ ਵਖ ਵਖ ਜਾਤੀਆਂ ਦੀ ਗਿਣਤੀ, ਉਨ੍ਹਾਂ ਦੀ ਸਮਾਜਿਕ ਆਰਥਿਕ ਸਥਿਤੀ, ਸਿਖਿਆ ਪੱਧਰ ਤੇ ਹੋਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਸਰਵੇਖਣ ਕਰਨਾ ਹੁੰਦਾ ਹੈ।
ਫੋਟੋ ਕੈਪਸ਼ਨ: ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ