ਸ਼ੁਕਲਾ ਹਸਪਤਾਲ ਅਮਲੋਹ ‘ਚ ਵੈਦ ਗੁੰਜਨ ਮਿਸ਼ਰਾ ਅਤੇ ਡਾ. ਸ਼ੁਕਲਾ ਨੇ ਲਗਾਇਆ ਮੈਡੀਕਲ ਕੈਂਪ
ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਨੇ ਵੈਦ ਗੁੰਜਨ ਮਿਸ਼ਰਾ ਦਾ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਨਾਭਾ ਰੋਡ ਅਮਲੋਹ ਸਥਿੱਤ ਸ਼ੁਕਲਾ ਹਸਪਤਾਲ ਵਿਚ ਪ੍ਰਸਿਧ ਵੈਦ ਗੁੰਜਨ ਮਿਸ਼ਰਾ, ਡਾ. ਰਘਬੀਰ ਸ਼ੁਕਲਾ ਅਤੇ ਡਾ. ਸਸ਼ੀ ਸੁਕਲਾ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਮੈਡੀਕਲ ਚੈਕਅੱਪ ਕੈਪ ਲਗਾਇਆ ਗਿਆ ਜਿਸ ਵਿਚ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਇਸ ਕਾਰਜ਼ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਇਸ ਸੇਵਾ ਨੂੰ ਉਤਮ ਸੇਵਾ ਦਸਿਆ ਹੈ ਇਸ ਲਈ ਲੋੜਵੰਦਾਂ ਦੀ ਮਦਦ ਲਈ ਸਮੇਂ ਸਮੇਂ ਉਪਰ ਅਜਿਹੇ ਕਾਰਜ਼ ਕਰਨਾ ਸਲਾਘਾਯੋਗ ਕਦਮ ਹੈ। ਉਨ੍ਹਾਂ ਵੈਦ ਗੁੰਜਨ ਮਿਸ਼ਰਾ ਦਾ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੌਕੇ 100 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਦਿਤੀਆਂ ਗਈਆਂ। ਡਾ. ਸ਼ੁਕਲਾ ਨੇ ਲੋਕਾਂ ਨੂੰ ਮੌਸਮੀ ਸਬਜੀਆਂ ਅਤੇ ਫ਼ਲਾਂ ਦੀ ਸਲਾਹ ਦਿਤੀ। ਇਸ ਮੌਕੇ ਭਾਜਪਾ ਦੀ ਯੁਵਾ ਮੋਰਚੇ ਦੀ ਕਾਰਜਕਾਰਨੀ ਦੇ ਕੌਮੀ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਆੜ੍ਹਤੀ ਸ਼ੇਰ ਸਿੰਘ, ਸਿਮਰਜੀਤ ਕੌਰ, ਕੁਲਦੀਪ ਸਿੰਘ, ਅਮਰੀਕ ਸਿੰਘ ਨੰਬਰਦਾਰ, ਕਰਮਜੀਤ ਸਿੰਘ, ਨੀਨਾ ਰਾਣੀ ਅਤੇ ਵਿਸ਼ਾਲ ਵਾਲੀਆ ਪਟਿਆਲਾ ਆਦਿ ਮੌਜੂਦ ਸਨ।
ਫ਼ੋਟੋ ਕੈਪਸਨ: ਵੈਦ ਗੁੰਜਨ ਮਿਸ਼ਰਾ ਅਤੇ ਡਾ. ਰਘਬੀਰ ਸੁਕਲਾ ਮਰੀਜਾਂ ਦਾ ਚੈਕਅੱਪ ਕਰਦੇ ਹੋਏ।