ਗਊ ਸੇਵਾ ਸਮਿਤੀ ਨੇ ਗਊਸ਼ਾਲਾ ਅਮਲੋਹ ‘ਚ ਮੱਸਿਆ ਦਾ ਦਿਹਾੜਾ ਗਊ ਸੇਵਾ ਨਾਲ ਮਨਾਇਆ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਮੱਸਿਆ ਦਾ ਦਿਹਾੜਾ ‘ਗਊ ਪੂਜਾ’ ਨਾਲ ਮਨਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਸਰਧਾਲੂਆਂ ਨੇ ਸਿਰਕਤ ਕੀਤੀ। ਪੂਜਾ ਦੀ ਰਸਮ ਸ੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਨ ਲਾਲ ਅਬਰੋਲ ਨੇ ਅਦਾ ਕੀਤੀ। ਗਊਸ਼ਾਲਾ ਦੇ ਮੁੱਖ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ। ਪ੍ਰੋਗਰਾਮ ਵਿਚ ਉਘੇ ਸਮਾਜ ਸੇਵੀ ਸਿਵ ਕੁਮਾਰ ਬਾਂਸਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਗਊ ਸੇਵਾ ਸਮਿਤੀ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਸ੍ਰੀ ਰਾਮ ਮੰਦਰ ਕਮੇਟੀ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਮੈਯੰਕ ਸ਼ਰਮਾ, ਸਾਬਕਾ ਕੌਂਸਲ ਪ੍ਰਧਾਨ ਬਲਦੇਵ ਸੇਢਾ, ਮਨੀਸ਼ ਖੁੱਲਰ, ਸਵਰਨਜੀਤ ਸਿੰਘ ਸੇਠੀ, ਸੰਜੈ ਗਰਗ, ਜੁਗਲ ਕਿਸੋਰ ਗੋਇਲ ਅਤੇ ਡਾ. ਮਨਿੰਦਰ ਮਨੀ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਬਰੈਡ ਪਕੌੜਾ, ਬਰਫ਼ੀ, ਜਲੇਬੰੀ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਦਸਿਆ ਕਿ ਸਮਿਤੀ ਵਲੋਂ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਗਊ ਪੂਜਾ ਕਰਵਾ ਕੇ ਨਗਰ ਖੇੜੇ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ ਜਾਦੀ ਹੈ। ਉਨ੍ਹਾਂ ਸੰਗਤਾਂ ਨੂੰ ਇਸ ਮੌਕੇ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ ਅਤੇ ਕੋਈ ਵੀ ਸਰਧਾਲੂ ਗਊ ਪੂਜਾ ਦੇ ਪ੍ਰੋਗਰਾਮ ਲਈ ਆਪਣਾ ਨਾਮ ਲਿਖਵਾ ਸਕਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸ਼ਹਿਰ ਦੀਆਂ ਸਮੂੱਹ ਧਾਰਮਿਕ ਸੰਸਥਾਵਾਂ ਅਤੇ ਦਾਨੀਆਂ ਦੇ ਸਹਿਯੋਗ ਨਾਲ ਗਵਾਲਿਆਂ ਲਈ ਗਊਸ਼ਾਲਾ ਵਿਚ ਬਣਾਏ ਕਮਰਿਆਂ ਦਾ ਉਦਾਘਾਟਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ 15 ਅਗਸਤ ਨੂੰ ਦੁਪਹਿਰ 11 ਵਜੇ ਕਰਨਗੇ। ਉਨ੍ਹਾਂ ਦਸਿਆ ਕਿ ਸਮਾਗਮ ਦੀ ਜੋਤੀ ਪ੍ਰਚੰਡ ਐਡਵੋਕੇਟ ਸੁਨੀਲ ਗਰਗ ਅਤੇ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਸਵੇਰੇ 10 ਵਜੇ ਕਰਨਗੇ ਜਿਸ ਉਪਰੰਤ ਈਊਸ਼ ਜਿੰਦਲ ਰਾਧਾ ਰਾਣੀ ਸੰਕੀਰਤਨ ਮੰਡਲੀ ਪਟਿਆਲਾ ਭਜਨਾਂ ਰਾਹੀ ਗੁਣਗਾਣ ਕਰਨਗੇ। ਉਨ੍ਹਾਂ ਸੰਗਤਾਂ ਨੂੰ ਪ੍ਰੋਗਰਾਮ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਗਊ ਪੂਜਾ ਕਰਵਾਉਂਦੇ ਹੋਏ ਸੋਹਣ ਲਾਲ ਅਬਰੋਲ ਅਤੇ ਹੋਰ।