ਗਊ ਸੇਵਾ ਸਮਿਤੀ ਅਮਲੋਹ ਦੇ ਕਾਰਜ ਸਲਾਘਾਯੋਗ-ਕੰਵਰਬੀਰ ਸਿੰਘ ਟੌਹੜਾ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ 3 ਸ਼ਾਨਦਾਰ ਕਮਰਿਆਂ ਅਤੇ ਵਰਾਂਡੇ ਦੇ ਕੀਤੇ ਨਿਰਮਾਣ ਦਾ ਕਾਰਜ਼ ਸਲਾਘਾਯੋਗ ਹੈ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਅਤੇ ਹਲਕਾ ਅਮਲੋਹ ਦੇ ਇੰਚਾਰਜ਼ ਕੰਵਰਬੀਰ ਸਿੰਘ ਟੌਹੜਾ ਨੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਗਊਸ਼ਾਲਾ ਅਮਲੋਹ ਵਿਚ ਕਰਵਾਏ ਸਮਾਗਮ ਮੌਕੇ ਸਾਮਲ ਹੋਣ ਊੁਪਰੰਤ ਕਹੀ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਯੁਗ ਵਿਚ ਇਕ ਇੱਟ ਵੀ ਲਗਾਉਂਣੀ ਮੁਸਕਲ ਹੈ ਲੇਕਿਨ ਸੰਮਿਤੀ ਨੇ ਲੋਕਾਂ ਦੇ ਸਹਿਯੋਗ ਨਾਲ ਇਹ ਨਿਵੇਕਲਾ ਕਾਰਜ ਕੀਤਾ ਹੈ ਜਿਸ ਦੀ ਹਰ ਪਾਸੇ ਸਲਾਘਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ। ਇਸ ਮੌਕੇ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸਮਿਤੀ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਭਾਜਪਾ ਦੇ ਮੰਡਲ ਪ੍ਰਧਾਨ ਅਤੇ ਸਾਬਕਾ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਸਮਾਜ ਸੇਵੀ ਡਾ. ਰਘਬੀਰ ਸ਼ੁਕਲਾਂ, ਭਾਜਪਾ ਦੇ ਜਿਲਾ ਮੀਤ ਪ੍ਰਧਾਨ ਵਿਨੋਦ ਮਿੱਤਲ, ਸੀਨੀਅਰ ਆਗੂ ਰਾਜਪਾਲ ਗਰਗ, ਭਾਰਤ ਵਿਕਾਸ ਪ੍ਰੀਸ਼ਦ ਦੇ ਬ੍ਰਿਜ ਭੂਸ਼ਨ ਗਰਗ, ਅਜੇ ਕੁਮਾਰ,ਐਡਵੋਕੇਟ ਚਰਨਜੀਤ ਅਬਰੋਲ, ਮਦਨ ਮੋਹਨ ਅਬਰੋਲ, ਰਿਟ. ਸਿਖਿਆ ਡਾਇਰੈਕਟਰ ਅਤੇ ਪੈਨਸਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰੋਸ਼ਨ ਸੂਦ, ਮਾਂਗੇ ਰਾਮ, ਤਾਰਾ ਚੰਦ, ਇੰਦਰਜੀਤ, ਜਤਿੰਦਰ ਕੁਮਾਰ, ਐਡਵੋਕੇਟ ਮੈਯੰਕ ਸ਼ਰਮਾ, ਐਡਵੋਕੇਟ ਮੇਲਾ ਰਾਮ, ਦੇਵ ਰਾਜ, ਅਨਿਲ ਲੁਟਾਵਾ, ਐਡਵੋਕੇਟ ਯਾਦਵਿੰਦਰ ਸਿੰਘ, ਰਾਮ ਸਰਨ ਸੂਦ, ਇੰਦਰ ਮੋਹਨ ਸੂਦ, ਮੁਕੇਸ਼ ਸੂਦ, ਸੋਨੂੰ ਸੂਦ ਅਤੇ ਬੱਬੀ ਡੰਗ ਆਦਿ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਹੋਰ ਭਾਜਪਾ ਆਗੂ ਕੰਵਰਬੀਰ ਸਿੰਘ ਟੌਹੜਾ ਦਾ ਸਨਮਾਨ ਕਰਦੇ ਹੋਏ।