ਸੁਕਲਾ ਨੈਚਰਲ ਹਰਬਲ ਅਤੇ ਆਯੁਰਵੈਦ ਹਸਪਤਾਲ ‘ਚ ਲਗਾਏ ਕੈਪ ਦੌਰਾਨ 150 ਮਰੀਜ਼ਾਂ ਦਾ ਕੀਤਾ ਚੈਕਅੱਪ
ਮੌਸਮੀ ਫ਼ਲ ਅਤੇ ਸਬਜੀਆਂ ਨਾਲ ਸਿਹਤਮੰਦ ਜਿੰਦਗੀ ਬਤੀਤ ਕੀਤੀ ਜਾ ਸਕਦੀ ਹੈ-ਡਾ. ਗੁੰਜਨ ਮਿਸ਼ਰਾ, ਡਾ. ਸ਼ੁਕਲਾ
ਅਮਲੋਹ(ਅਜੇ ਕੁਮਾਰ)
ਸ਼ੁਕਲਾ ਨੈਚਰਲ ਹਰਬਲ ਅਤੇ ਆਯੁਰਵੈਦਿਕ ਹਸਪਤਾਲ ਨਾਭਾ ਰੋਡ ਅਮਲੋਹ ਵਿਖੇ ਮੈਡੀਕਲ ਕੈਪ ਲਗਾਇਆ ਗਿਆ ਜਿਸ ਵਿਚ ਅਰੋਗਿਆ ਆਯੁਰਵੈਦਿਕ ਫ਼ਾਰਮੇਸ਼ੀ ਪਟਿਆਲਾ ਦੇ ਵੈਦ ਡਾ. ਗੁੰਜਨ ਮਿਸ਼ਰਾ ਅਤੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਨੇ 150 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿਤੀਆਂ ਗਈਆਂ। ਇਸ ਮੌਕੇ ਰਿਟ. ਮੈਡੀਕਲ ਅਫ਼ਸਰ ਡਾ. ਸਸ਼ੀ ਬਾਲਾ,ਭਾਜਪਾ ਦੀ ਯੂਥ ਵਿੰਗ ਦੀ ਕੌਮੀ ਕਾਰਜਕਾਰਨੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਸੂਰਤ ਸਿੰਘ ਅਕਾਲਗੜ੍ਹ, ਦਿਆਲ ਸਿੰਘ ਸਕਰਾਲੀ, ਹਾਕਮ ਸਿੰਘ ਸਾਬਕਾ ਸਰਪੰਚ ਮਾਜਰੀ, ਰੁਪਿੰਦਰ ਕੌਰ, ਸੁਖਰਾਜ ਸਿੰਘ ਧਮੋਟ, ਕੁਲਦੀਪ ਕੌਰ ਧਮੋਟ, ਹਰਪ੍ਰੀਤ ਕੌਰ ਮੋਰਿੰਡਾ, ਇੰਦਰਾਜ ਸਿੰਘ ਸਲਾਣੀ, ਸੁਖਚੈਨ ਸਿੰਘ ਸਲਾਣੀ, ਅਮਰੀਕ ਸਿੰਘ ਨੰਬਰਦਾਰ ਭੜੀ ਪਨੈਚਾਂ, ਅਮਨਦੀਪ ਕੋਰ ਚੈਹਿਲ, ਜਸਪ੍ਰੀਤ ਕੌਰ ਸਲਾਣੀ, ਵਿਸਾਲ ਵਾਲੀਆ, ਰੇਨੂੰ, ਮਨਪ੍ਰੀਤ ਕੌਰ ਖੰਨਾ ਅਤੇ ਹਰੀ ਸਿੰਘ ਖਨੌੜਾ ਆਦਿ ਹਾਜ਼ਰ ਸਨ। ਇਸ ਮੌਕੇ ਬੋਲਦਿਆ ਵੈਦ ਗੁੰਜਨ ਮਿਸ਼ਰਾ ਅਤੇ ਡਾ. ਰਘਬੀਰ ਸ਼ੁਕਲਾ ਨੇ ਕਿਹਾ ਕਿ ਇਲਾਜ਼ ਨਾਲੋਂ ਪਰਹੇਜ ਚੰਗਾ ਅਤੇ ਅਸੀ ਮੌਸਮੀ ਸਬਜੀਆਂ ਅਤੇ ਫ਼ਲਾਂ ਨਾਲ ਆਪਣੀ ਨਰੋਈ ਸਿਹਤਮੰਦ ਜਿੰਦਗੀ ਬਣਾ ਸਕਦੇ ਹਾਂ। ਉਨ੍ਹਾਂ ਵੱਧ ਰਹੇ ਪ੍ਰਦੁਸਣ ਦਾ ਜਿਕਰ ਕਰਦਿਆ ਕਿਹਾ ਕਿ ਅੱਜ ਕਣਕ, ਸਬਜੀਆਂ, ਪਾਣੀ ਅਤੇ ਫ਼ਲ ਆਦਿ ਖਤਰਨਾਕ ਦਵਾਈਆਂ ਅਤੇ ਖਾਦਾਂ ਨਾਲ ਤਿਆਰ ਕੀਤੇ ਜਾ ਰਹੇ ਹਨ ਜਿਸ ਕਾਰਣ ਅਸੀ ਗੰਭੀਰ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਫ਼ਾਸਟ ਫੂਡ ਅਤੇ ਤਲੇ ਹੋਏ ਭੋਜਨ ਆਦਿ ਕਾਰਣ ਅਸੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਖੁਦ ਸੱਦਾ ਦਿੰਦੇ ਹਾਂ। ਉਨ੍ਹਾਂ ਲੋਕਾਂ ਨੂੰ ਬੇਮੌਸਮੀ ਸਬਜ਼ੀਆਂ ਅਤੇ ਫ਼ਲਾਂ ਤੋਂ ਪ੍ਰਹੇਜ ਕਰਨ ਅਤੇ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਵੈਦ ਡਾ. ਗੁੰਜਨ ਮਿਸ਼ਰਾ ਅਤੇ ਡਾ. ਰਘਬੀਰ ਸ਼ੁਕਲਾ ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ।