ਸੁਖਜੀਤ ਸਿੰਘ ਢਿੱਲਵਾਂ ਨਾਲ ਬੀਸੀ ਵਿੰਗ ਕੋਆਰਡੀਨੇਟਰਾਂ ਦੀ ਅਹਿਮ ਮੀਟਿੰਗ
ਨਾਭਾ, 23 ਮਾਰਚ (ਜਗਜੀਤ ਸਿੰਘ ਕੈਂਥ)
ਆਮ ਆਦਮੀ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਬੀਸੀ ਵਿੰਗ ਹਲਕਾ ਕੋਆਰਡੀਨੇਟਰਾਂ ਦੀ ਇਕ ਅਹਿਮ ਮੀਟਿੰਗ ਬੀਸੀ ਵਿੰਗ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕਰਵਾਈ ਗਈ।
ਇਸ ਮੀਟਿੰਗ ਦੌਰਾਨ ਸੁਖਜੀਤ ਸਿੰਘ ਢਿੱਲਵਾਂ ਨੇ ਨਵੇਂ ਨਿਯੁਕਤ ਕੋਆਰਡੀਨੇਟਰਾਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ। ਕੋਆਰਡੀਨੇਟਰਾਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਦਿੱਤੀਆਂ ਗਈਆਂ ਜਿੰਮੇਵਾਰੀਆਂ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਉਣਗੇ।
ਮੀਟਿੰਗ ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ, ਐਡਵੋਕੇਟ ਰਾਜਿੰਦਰ ਸੋਹਲ (ਪ੍ਰਧਾਨ ਬੀਸੀ ਵਿੰਗ ਦਿਹਾਤੀ ਪਟਿਆਲਾ), ਵੱਖ-ਵੱਖ ਹਲਕਿਆਂ ਦੇ ਬੀਸੀ ਵਿੰਗ ਕੋਆਰਡੀਨੇਟਰਾਂ ਨੇ ਭਾਗ ਲਿਆ। ਇਸ ਮੌਕੇ ਡਾਕਟਰ ਗਿਆਨ ਸਿੰਘ ਖਨੌੜਾ, ਜੋ ਕਿ ਹਲਕਾ ਨਾਭਾ ਦੇ ਨਵੇਂ ਨਿਯੁਕਤ ਕੋਆਰਡੀਨੇਟਰ ਹਨ, ਦਾ ਵਿਸ਼ੇਸ਼ ਤੌਰ ‘ਤੇ ਮਾਨ-ਸਨਮਾਨ ਵੀ ਕੀਤਾ ਗਿਆ।