ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਬਣਾਇਆ ਕਾਨੂੰਨ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ: ਡਾ. ਗਿਆਨ ਸਿੰਘ ਖਨੌੜਾ
ਨਾਭਾ, 14 ਅਪ੍ਰੈਲ (ਜਗਜੀਤ ਸਿੰਘ ਕੈਂਥ):
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਇਕ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਹੈ। ਇਹ ਗੱਲ ਬੀਸੀ ਵਿੰਗ ਹਲਕਾ ਨਾਭਾ ਦੇ ਕੋਆਰਡੀਨੇਟਰ ਡਾ. ਗਿਆਨ ਸਿੰਘ ਖਨੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਮਾਜ ਵਿੱਚ ਧਾਰਮਿਕ ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਦੇ ਕੰਮ ਅੱਗੇ ਵੱਧ ਰਹੇ ਹਨ।
ਡਾ. ਖਨੌੜਾ ਨੇ ਵਿਸ਼ਵਾਸ ਜਤਾਇਆ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਬਹੁਮਤ ਨਾਲ ਸਰਕਾਰ ਬਣਾਵੇਗੀ।
ਇਸ ਮੌਕੇ ਰਾਮਗੜੀਆ ਕੋਆਰਡੀਨੇਟਰ ਬੀਸੀ ਵਿੰਗ ਹਲਕਾ ਨਾਭਾ ਡਾ. ਗਿਆਨ ਸਿੰਘ ਖਨੌੜਾ, ਤਰਨਵੀਰ ਸਿੰਘ (ਬਲਾਕ ਪ੍ਰਧਾਨ ਭਾਦਸੋਂ), ਸਦੀਕ ਖਾਨ (ਆਪ ਆਗੂ), ਬਿਕਰ ਸਿੰਘ (ਸੀਨੀਅਰ ਆਪ ਆਗੂ ਖਨੌੜਾ) ਸਮੇਤ ਹੋਰ ਹਾਜ਼ਰ ਸਨ।